ਮੋਟਰਸਾਈਕਲਾਂ ਦੀ ਟੱਕਰ ''ਚ 2 ਜ਼ਖਮੀ

10/18/2017 7:29:33 AM

ਬੰਗਾ, (ਚਮਨ/ ਰਾਕੇਸ਼)- ਇਥੋਂ ਨਜ਼ਦੀਕੀ ਪੈਂਦੇ ਪਿੰਡ ਪਠਲਾਵਾ, ਜ਼ਿਲਾ ਸ਼ਹੀਦ ਭਗਤ ਸਿੰਘ ਵਿਖੇ 2 ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ 2 ਨੌਜਵਾਨਾਂ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦੀ ਖਬਰ ਹੈ । 
ਜਾਣਕਾਰੀ ਅਨੁਸਾਰ ਪ੍ਰਿਤਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਚੱਕ ਸੁੰਨੀ ਜ਼ਿਲਾ ਹੁਸ਼ਿਆਰਪੁਰ ਜੋ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਅਧੀਨ ਆਉਂਦੀ ਚੌਕੀ ਮੇਹਲੀ ਵਿਖੇ ਬਤੌਰ ਹੈੱਡ ਕਾਂਸਟੇਬਲ ਤਾਇਨਾਤ ਹੈ ਤੇ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਮੋਟਰਸਾਈਕਲ 'ਤੇ  ਡਿਊਟੀ 'ਤੇ ਜਾ ਰਿਹਾ ਸੀ ਜਿਵੇਂ ਹੀ ਉਹ ਪਿੰਡ ਪਠਲਾਵਾ ਨਜ਼ਦੀਕ ਪਹੁੰਚਿਆ ਤਾਂ ਸਾਹਮਣਿਓਂ ਆ ਰਹੇ ਇਕ ਮੋਟਰਸਾਈਕਲ, ਜਿਸ ਨੂੰ ਪਵਨ ਕੁਮਾਰ ਪੁੱਤਰ ਮਦਨ ਲਾਲ ਵਾਸੀ ਪਿੰਡ ਬੈਂਸਾਂ, ਜ਼ਿਲਾ ਸ਼ਹੀਦ ਭਗਤ ਸਿੰਘ ਜੋ ਕਿ ਆਪਣੇ ਪਿੰਡ ਤੋਂ ਦਾਣਾ ਮੰਡੀ ਪਠਲਾਵਾ ਨੂੰ ਜਾ ਰਿਹਾ ਸੀ, ਨਾਲ ਟਕਰਾ ਗਿਆ  ਜਿਸ ਨਾਲ ਦੋਨੋਂ ਮੋਟਰਸਾਈਕਲ ਸਵਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੌਕੇ 'ਤੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ 108 ਸੰਤ ਬਾਬਾ ਘਨੱ੍ਹਈਆ ਜੀ ਚੈਰੀਟੇਬਲ ਹਸਪਤਾਲ ਦੀ ਐਂਬੂਲੈਂਸ ਰਾਹੀਂ ਬੰਗਾ ਸਿਵਲ ਹਸਪਤਾਲ ਪਹੁੰਚਾਇਆ । ਜਿਥੇ ਡਿਊਟੀ 'ਤੇ ਤਾਇਨਾਤ ਡਾਕਟਰ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ । ਮੌਕੇ 'ਤੇ ਖੜ੍ਹੇ ਵਿਅਕਤੀਆਂ ਨੇ ਦੱਸਿਆ ਕਿ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਨੋਂ ਮੋਟਰਸਾਈਕਲ ਹਾਦਸਾ ਹੋਣ ਮਗਰੋਂ ਸੜਕ ਕਿਨਾਰੇ ਪੈਂਦੇ ਖੇਤਾਂ 'ਚ ਜਾ ਡਿੱਗੇ ।


Related News