ਜ਼ਮੀਨੀ ਵਿਵਾਦ ਦੇ ਚਲਦੇ ਹੋਈ ਕੁੱਟਮਾਰ ''ਚ ਮਹਿਲਾ ਸਮੇਤ ਦੋ ਜ਼ਖਮੀ

07/23/2017 6:39:40 AM

ਕਪੂਰਥਲਾ, (ਮਲਹੋਤਰਾ)- ਜ਼ਮੀਨੀ ਵਿਵਾਦ ਦੇ ਚਲਦੇ ਹੋਈ ਕੁੱਟਮਾਰ 'ਚ ਇਕ ਮਹਿਲਾ ਸਮੇਤ ਦੋ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜ਼ੇਰੇ ਇਲਾਜ ਸਵਰਨ ਕੌਰ ਪਤਨੀ ਬਲਦੇਵ ਸਿੰਘ ਨਿਵਾਸੀ ਕਪੂਰਥਲਾ ਨੇ ਦੱਸਿਆ ਕਿ ਉਸਦੇ ਪਰਿਵਾਰ ਵਾਲਿਆਂ ਦੇ ਨਾਲ ਪਿਛਲੇ ਕਾਫੀ ਸਮੇਂ ਤੋਂ ਪਰਿਵਾਰਿਕ ਜ਼ਮੀਨ ਨੂੰ ਲੈ ਕੇ ਝਗੜਾ ਚਲ ਰਿਹਾ ਸੀ ਪਰ ਅਸੀਂ ਪਰਿਵਾਰਕ ਝਗੜੇ ਨੂੰ ਖਤਮ ਕਰਨ ਦੇ ਮਕਸਦ ਨਾਲ ਪਤਵੰਤੇ ਲੋਕਾਂ ਦੇ ਸਾਹਮਣੇ ਸਮਝੌਤਾ ਕਰਕੇ ਉਨ੍ਹਾਂ ਨੂੰ ਜ਼ਮੀਨ ਦਾ ਕੁੱਝ ਹਿੱਸਾ ਦੇ ਦਿੱਤਾ ਸੀ ਪਰ ਇਸਦੇ ਬਾਵਜੂਦ ਵੀ ਉਹ ਲੋਕ ਸਾਡੇ ਨਾਲ ਝਗੜਾ ਕਰਦੇ ਹਨ। 
ਪੀੜਤ ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ। ਅੱਜ ਜਦੋਂ ਉਹ ਆਪਣੇ ਲੜਕੇ ਤੇ ਆਪਣੀ ਭੈਣ ਦੇ ਲੜਕੇ ਗੁਰਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਦੇ ਨਾਲ ਆਪਣੇ ਖੇਤਾਂ 'ਚ ਕੰਮ ਕਰਨ ਦੇ ਲਈ ਜਾ ਰਹੇ ਸਨ ਤਾਂ ਦੂਸਰੇ ਪੱਖ ਦੇ ਹਜ਼ੂਰ ਸਿੰਘ, ਉਸਦੀ ਪਤਨੀ ਭਜਨ ਕੌਰ ਤੇ ਹੋਰਨਾਂ ਨੇ ਉਸਦੇ ਨਾਲ ਕੁੱਟਮਾਰ ਕੀਤੀ। ਜਿਸ ਨਾਲ ਉਹ ਤੇ ਉਸਦੀ ਭੈਣ ਦਾ ਲੜਕਾ ਗੁਰਿੰਦਰ ਸਿੰਘ ਜ਼ਖਮੀ ਹੋ ਗਏ। ਇਸ ਸਬੰਧ 'ਚ ਦੂਸਰੀ ਧਿਰ ਨਾਲ ਸੰਪਰਕ ਨਹੀਂ ਹੋ ਸਕਿਆ। 


Related News