ਵੱਖ-ਵੱਖ ਸੜਕ ਹਾਦਸਿਆਂ ''ਚ 2 ਦੀ ਮੌਤ

06/27/2017 7:12:38 AM

ਫਗਵਾੜਾ, (ਜਲੋਟਾ)- ਫਗਵਾੜਾ ਅਤੇ ਨਜ਼ਦੀਕੀ ਇਲਾਕਿਆਂ 'ਚ ਵਾਪਰੇ 2 ਦਰਦਨਾਕ ਸੜਕ ਹਾਦਸਿਆਂ 'ਚ 2 ਲੋਕਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਫਗਵਾੜਾ ਵਿਖੇ ਨੈਸ਼ਨਲ ਹਾਈਵੇ ਨੰਬਰ. 1 'ਤੇ ਪਿੰਡ ਜਮਾਲਪੁਰ ਦੇ ਕੋਲ ਮੋਟਰਸਾਈਕਲ ਦੀ ਅਣਪਛਾਤੇ ਵਾਹਨ ਨਾਲ ਟੱਕਰ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਜਿਸ ਦੀ ਪਛਾਣ ਸਤੀਸ਼ ਕੁਮਾਰ ਪੁੱਤਰ ਨਸੀਬ ਸਿੰਘ ਵਾਸੀ ਜਮਾਲਪੁਰ ਫੋਕਲ ਪੁਆਇੰਟ ਲੁਧਿਆਣਾ ਦੇ ਰੂਪ ਵਜੋਂ ਹੋਈ ਹੈ, ਦੀ ਲਾਸ਼ ਨੂੰ ਮੌਕੇ 'ਤੇ ਪਹੁੰਚੀ ਪੁਲਸ ਨੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਪੁਲਸ ਨੇ ਖੁਲਾਸਾ ਕੀਤਾ ਹੈ ਕਿ ਹਾਦਸੇ 'ਚ ਮਾਰਿਆ ਗਿਆ ਸਤੀਸ਼ ਕੁਮਾਰ  ਮੋਟਰਸਾਈਕਲ 'ਤੇ ਸਵਾਰ ਹੋ ਕੇ ਫਗਵਾੜਾ ਵੱਲੋਂ ਲੁਧਿਆਣਾ ਵਾਪਸ ਜਾ ਰਿਹਾ ਸੀ ਕਿ ਇਸੇ ਦੌਰਾਨ ਜਦੋਂ ਉਹ ਪਿੰਡ ਜਮਾਲਪੁਰ ਦੇ ਲਾਗੇ ਪੁੱਜਾ ਤਾਂ ਉਸ ਦੇ ਮੋਟਰਸਾਈਕਲ ਨੂੰ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਪੁਲਸ ਵਾਪਰੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।   
ਇਸ ਤਰਜ਼ 'ਤੇ ਵਾਪਰੇ ਦੂਜੇ ਸੜਕ ਹਾਦਸੇ 'ਚ ਇਕ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ, ਜਦੋਂ ਉਹ ਚੱਲਦੀ ਹੋਈ ਮਿੰਨੀ ਬੱਸ ਤੋਂ ਉਤਰਦੇ ਹੋਏ ਉਸੇ ਬੱਸ ਦੀ ਚਪੇਟ 'ਚ ਆ ਗਿਆ। ਪੁਲਸ ਨੇ ਅਣਪਛਾਤੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਨੇ ਬਡਾਲਾ ਤੋਂ ਜੰਡਿਆਲਾ ਜਾਣ ਲਈ ਟਿਕਟ ਲਈ ਸੀ। ਪੁਲਸ ਜਾਂਚ ਕਰ ਰਹੀ ਹੈ।


Related News