ਚੂਰਾ-ਪੋਸਤ ਸਣੇ 2 ਗ੍ਰਿਫਤਾਰ

07/23/2017 6:57:51 AM

ਜਲੰਧਰ, (ਪ੍ਰੀਤ)- ਜਲੰਧਰ ਦਿਹਾਤ ਦੇ ਐਂਟੀ ਨਾਰਕੋਟਿਕਸ ਸੈੱਲ ਦੀ ਪੁਲਸ ਨੇ ਚੂਰਾ-ਪੋਸਤ ਦੇ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਸਮੱਗਲਰ ਪਿਛਲੇ ਕਾਫੀ ਸਮੇਂ ਤੋਂ ਦਿਹਾਤ ਇਲਾਕੇ ਵਿਚ ਪ੍ਰਚੂਨ ਵਿਚ ਚੂਰਾ-ਪੋਸਤ ਨਸ਼ੇੜੀਆਂ ਨੂੰ ਵੇਚਦੇ ਸਨ। ਡੀ. ਐੱਸ. ਪੀ. ਇਨਵੈਸਟੀਗੇਸ਼ਨ ਸੁਰਿੰਦਰ ਮੋਹਨ ਦੀ ਅਗਵਾਈ ਵਿਚ ਐਂਟੀ ਨਾਰਕੋਟਿਕਸ ਸੈੱਲ ਦੇ ਏ. ਐੱਸ. ਆਈ. ਸੁਰਜੀਤ ਸਿੰਘ ਪੱਢਾ ਨੇ ਜੰਡੂਸਿੰਘਾ ਖੇਤਰ ਵਿਚ ਨਾਕਾਬੰਦੀ ਦੌਰਾਨ ਕਾਰ ਸਵਾਰ ਸਮੱਗਲਰ ਬਲਵਿੰਦਰ ਸਿੰਘ ਉਰਫ ਨੋਹਨਾਂ ਪੁੱਤਰ ਕੁਲਦੀਪ ਸਿੰਘ ਵਾਸੀ ਮੋਗਾ ਪੱਤੀ, ਜੰਡੂਸਿੰਘਾ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 21 ਕਿਲੋ ਚੂਰਾ-ਪੋਸਤ ਬਰਾਮਦ ਕੀਤਾ। 
 ਇਸੇ ਤਰ੍ਹਾਂ ਪੁਲਸ ਨੇ ਇਕ ਕਿਲੋ ਚੂਰਾ-ਪੋਸਤ ਸਮੇਤ ਬਲਬੀਰ ਚੰਦ ਉਰਫ ਸੋਨੂੰ ਚਿੱਕੜ ਪੁੱਤਰ ਰਾਮ ਲੁਭਾਇਆ ਵਾਸੀ ਮੁਹੱਲਾ ਸ਼ਾਦੀ ਖਾਂ ਮਹਿਤਪੁਰ ਨੂੰ ਗ੍ਰਿਫਤਾਰ ਕੀਤਾ। ਏ. ਐੱਸ. ਆਈ. ਸੁਰਜੀਤ ਸਿੰਘ ਪੱਡਾ ਨੇ ਦੱਸਿਆ ਕਿ ਬਲਬੀਰ ਚੰਦ ਉਰਫ ਸੋਨੂੰ ਪੇਸ਼ੇਵਰ ਅਪਰਾਧੀ ਹੈ ਅਤੇ ਉਸਦੇ ਖਿਲਾਫ ਲੁੱਟ-ਖੋਹ, ਕੁੱਟਮਾਰ, ਹੱਤਿਆ, ਹੱਤਿਆ ਦੀ ਕੋਸ਼ਿਸ਼ ਸਮੇਤ ਕਰੀਬ 22 ਕੇਸ ਦਰਜ ਹਨ। ਕਈ ਕੇਸਾਂ ਵਿਚ ਦੋਸ਼ੀ ਜ਼ਮਾਨਤ 'ਤੇ ਹੈ। 


Related News