ਸਕੂਟਰ ''ਤੇ ਚੜ੍ਹਿਆ ਟਰੱਕ; 2 ਜ਼ਖਮੀ

06/25/2017 12:54:47 AM

ਬੰਗਾ, (ਭਟੋਆ)- ਗੜ੍ਹਸ਼ੰਕਰ ਚੌਕ 'ਚ ਬਾਅਦ ਦੁਪਹਿਰ ਇਕ ਟਰੱਕ ਨਵਾਂਸ਼ਹਿਰ ਰੋਡ ਤੋਂ ਗੜ੍ਹਸ਼ੰਕਰ ਰੋਡ ਨੂੰ ਮੁੜਦੇ ਸਮੇਂ ਸਾਹਮਣਿਓਂ ਆ ਰਹੇ ਇਕ ਸਕੂਟਰ 'ਤੇ ਜਾ ਚੜ੍ਹਿਆ, ਜਿਸ ਕਾਰਨ ਦੋ ਸਕੂਟਰ ਸਵਾਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਸਕੂਟਰ ਸਵਾਰ ਗੁਰਪ੍ਰੀਤ ਵਾਸੀ ਹੱਪੋਵਾਲ, ਜੋ ਪਲੰਬਰ ਹੈ, ਆਪਣੇ ਇਕ ਹੈਲਪਰ ਗੌਰਵ ਨਾਲ ਪਿੰਡ ਕੋਟ ਪੱਲੀਆਂ ਤੋਂ ਕੰਮ ਕਰ ਕੇ ਘਰ ਪਰਤ ਰਿਹਾ ਸੀ ਕਿ ਗੜ੍ਹਸ਼ੰਕਰ ਚੌਕ 'ਚ ਦੋਵੇਂ ਹਾਦਸੇ ਦੇ ਸ਼ਿਕਾਰ ਹੋ ਗਏ ਤੇ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬੰਗਾ 'ਚ ਦਾਖਲ ਕਰਵਾਇਆ ਗਿਆ। ਉਧਰ, ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ 'ਤੇ ਪੁੱਜੇ ਸਿਟੀ ਪੁਲਸ ਦੇ ਏ.ਐੱਸ.ਆਈ. ਅਮੀਰ ਚੰਦ ਭੋਲਾ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਟਰੱਕ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕੀਤੀ।


Related News