ਖੜ੍ਹੇ ਟਰੈਕਟਰ-ਟਰਾਲੀ ''ਚ ਟਰੱਕ ਵੱਜਾ, 1 ਜ਼ਖ਼ਮੀ

10/18/2017 1:37:42 AM

ਬਟਾਲਾ,   (ਸੈਂਡੀ)-  ਬੀਤੀ ਰਾਤ ਜਲੰਧਰ ਰੋਡ 'ਤੇ ਇਕ ਖੜ੍ਹੇ ਟਰੈਕਟਰ-ਟਰਾਲੀ 'ਚ ਟਰੱਕ ਵੱਜਣ ਨਾਲ 1 ਵਿਅਕਤੀ ਜ਼ਖ਼ਮੀ ਹੋ ਗਿਆ ਹੈ।ਜ਼ੇਰੇ ਇਲਾਜ ਟਰੈਕਟਰ ਡਰਾਈਵਰ ਸਤਨਾਮ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਧਰਮਕੋਟ ਪੱਤਣ ਨੇ ਦੱਸਿਆ ਕਿ ਮੈਂ ਬੀਤੀ ਰਾਤ ਆਪਣੇ ਟਰੈਕਟਰ-ਟਰਾਲੀ 'ਤੇ ਮਹਿਤੇ ਰੇਤਾ ਛੱਡ ਕੇ ਵਾਪਸ ਆ ਰਿਹਾ ਸੀ ਕਿ ਅੱਡਾ ਅੰਮੋਨੰਗਲ ਵਿਖੇ ਰੁਕਿਆ ਤਾਂ ਪਿੱਛੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਡਰਾਈਵਰ ਨੇ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਮੈਂ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਮੇਰੇ ਟਰੈਕਟਰ-ਟਰਾਲੀ ਦਾ ਵੀ ਕਾਫੀ  ਨੁਕਸਾਨ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆ ਥਾਣਾ ਰੰਗੜ ਨੰਗਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ।


Related News