ਦੋ ਟਰਾਂਸਫਾਰਮਰਾਂ ''ਚੋਂ ਤੇਲ ਤੇ ਤਾਂਬਾ ਚੋਰੀ

10/18/2017 11:00:12 AM

ਫਤਿਹਾਬਾਦ (ਹਰਜਿੰਦਰ ਰਾਏ/ਗੁਲਸ਼ੇਰ) - ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਲੁਹਾਰ ਵਿਖੇ ਚੋਰਾਂ ਵੱਲੋਂ ਇਕੋ ਰਾਤ ਦੋ ਟਰਾਂਸਫਾਰਮਰਾਂ 'ਚੋਂ ਤਾਂਬਾ ਅਤੇ ਤੇਲ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦਿਆਂ ਦਰਸ਼ਨ ਸਿੰੰਘ ਪੁੱਤਰ ਸੁਬੇਗ ਸਿੰਘ ਅਤੇ ਅਮਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਅਸੀਂ ਰੋਜ਼ ਦੀ ਤਰ੍ਹਾਂ ਆਪਣੇ ਖੇਤਾਂ 'ਚੋਂ ਕੰਮ ਕਰ ਕੇ ਘਰ ਨੂੰ ਚਲੇ ਗਏ, ਜਦ ਸਵੇਰੇ ਫਿਰ ਆਪਣੇ ਖੇਤਾਂ 'ਚ ਆਏ ਤਾਂ ਸਾਡੇ ਖੇਤਾਂ 'ਚ ਵੱਖ-ਵੱਖ ਥਾਈਂ ਲੱਗੇ ਦੋ ਟਰਾਂਸਫਾਰਮਰ ਜੋ ਕਿ 10 ਕੇ. ਵੀ. ਦੇ ਸਨ, ਉਨ੍ਹਾਂ 'ਚੋਂ ਚੋਰਾਂ ਨੇ ਬੀਤੀ ਰਾਤ ਤੇਲ ਅਤੇ ਤਾਂਬਾ ਚੋਰੀ ਕਰ ਕੇ ਖੋਲ ਹੇਠਾਂ ਸੁੱਟ ਦਿੱਤੇ। ਪੀੜਤ ਕਿਸਾਨਾਂ ਨੇ ਕਿਹਾ ਕਿ ਸਾਡੇ ਆਸ-ਪਾਸ ਕੁਝ ਦਿਨ ਪਹਿਲਾਂ ਵੀ 4-5 ਟਰਾਂਸਫਾਰਮਰ ਚੋਰੀ ਹੋ ਚੁੱਕੇ ਹਨ ਪਰ ਚੋਰ ਅਜੇ ਤੱਕ ਪੁਲਸ ਦੀ ਪਕੜ 'ਚੋਂ ਬਾਹਰ ਹਨ ਤੇ ਇਲਾਕੇ ਵਿਚ ਚੋਰੀ ਦੀਆਂ ਘਟਨਾਵਾਂ ਆਮ ਹੀ ਵਾਪਰ ਰਹੀਆਂ ਹਨ।


Related News