ਸਪੈਸ਼ਲ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਅਧਿਆਪਕਾਂ ਨੂੰ ਦਿੱਤੀ ਟ੍ਰੇਨਿੰਗ (ਵੀਡੀਓ)

06/25/2017 7:20:03 AM

ਫਰੀਦਕੋਟ— ਸਪੈਸ਼ਲ ਬੱਚਿਆਂ ਦੀ ਦੇਖ-ਰੇਖ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ 'ਚ ਸ਼ਾਮਲ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਅਤੇ ਆਈ.ਆਰ.ਟੀ ਵੱਲੋਂ ਫਰੀਦਕੋਟ 'ਚ 7 ਜ਼ਿਲਿਆਂ ਦੇ ਅਧਿਆਪਕਾਂ ਦੀ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ। ਡੀ.ਈ.ਓ. ਧਰਮਵੀਰ ਸਿੰਘ ਨੇ ਦੱਸਿਆ ਕਿ 12 ਰੋਜ਼ਾਂ ਇਸ ਟ੍ਰੇਨਿੰਗ ਟੀਚਰਾਂ ਨੂੰ ਮਾਹਿਰਾਂ ਵੱਲੋਂ ਵਿਸ਼ੇਸ਼ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਖਾਸ ਜਾਣਕਾਰੀਆਂ ਦਿੱਤੀਆਂ ਗਈਆਂ ਹਨ ਤਾਂ ਜੋ ਇਹ ਬੱਚੇ ਵੀ ਸਮਾਜ 'ਚ ਵਿਚਰ ਸੱਕਣ।
ਉਧਰ ਟੀਚਰਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਇਹ ਟ੍ਰੇਨਿੰਗ ਇੱਕ ਚੰਗਾ ਉਪਰਾਲਾ ਹੈ। ਇਨ੍ਹਾਂ ਵਿਸ਼ੇਸ਼ ਬੱਚਿਆਂ 'ਚ ਮੰਦਬੁੱਧੀ ਅਤੇ ਗੂੰਗੇ-ਬੋਲੇ ਬੱਚੇ ਸ਼ਾਮਲ ਹਨ, ਜਿਨ੍ਹਾਂ ਨੂੰ ਸਿੱਖਿਆਤ ਕਰਨ ਲਈ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਇਹ ਕੋਸ਼ਿਸ਼ ਸ਼ੁਰੂ ਕੀਤੀ ਗਈ ਹੈ।


Related News