ਟਰੇਨਾਂ ਦੇ ਟਾਇਲਟਸ ਬਣਨਗੇ ਲਗਜ਼ਰੀ!

06/27/2017 1:10:01 PM

ਜਲੰਧਰ, (ਗੁਲਸ਼ਨ)— ਰੇਲ ਮੰਤਰੀ ਸੁਰੇਸ਼ ਪ੍ਰਭੂ ਦੀ ਅਗਵਾਈ ਵਿਚ ਭਾਰਤੀ ਰੇਲਵੇ ਕਾਇਆ-ਕਲਪ ਦੇ ਦੌਰ ਵਿਚੋਂ ਲੰਘ ਰਿਹਾ ਹੈ। ਰੇਲ ਮੰਤਰਾਲਾ ਅਗਲੇ ਸਾਲਾਂ 'ਚ 40 ਹਜ਼ਾਰ ਨਵੇਂ ਸੁਵਿਧਾ ਸੰਪੰਨ ਕੋਚ ਟਰੇਨਾਂ 'ਚ ਜੋੜਨ ਦੀ ਯੋਜਨਾ ਬਣਾ ਚੁੱਕਾ ਹੈ। ਰੇਲਵੇ ਨਵੇਂ ਪਲਾਨ ਅਧੀਨ ਏ. ਸੀ. ਕੋਚ ਵਿਚ ਟਾਇਲਟ ਵਿਚ ਵੱਡੇ ਬਦਲਾਅ ਕਰਨ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਨਵੇਂ ਕੋਚ ਵਿਚ ਵੱਖਰੀ ਤਰ੍ਹਾਂ ਦਾ ਟਾਇਲਟ ਸਿਸਟਮ ਲਗਾਉਣ ਜਾ ਰਿਹਾ ਹੈ। ਟਰੇਨਾਂ ਦੇ ਏ. ਸੀ. 1 ਤੇ ਏ. ਸੀ. 2 ਕੋਚ ਵਿਚ ਵੱਖ-ਵੱਖ ਵਾਸ਼ਰੂਮ ਹੋਣਗੇ, ਜਿਨ੍ਹਾਂ ਵਿਚ ਨਹਾਉਣ ਲਈ ਮੌਸਮ ਮੁਤਾਬਕ ਗਰਮ ਤੇ ਠੰਡਾ ਪਾਣੀ ਮਿਲੇਗਾ। 
ਸੈਪਰੇਟ ਵਾਸ਼ਰੂਮ ਦੇ ਸੁਝਾਅ 'ਤੇ ਰੇਲਵੇ ਨੇ ਦਿਖਾਈ ਗੰਭੀਰਤਾ
ਪ੍ਰਾਜੈਕਟ ਤਹਿਤ ਏ. ਸੀ. 1 ਤੇ ਏ. ਸੀ. 2 ਕੋਚਾਂ 'ਚ ਵੱਖ-ਵੱਖ ਵਾਸ਼ਰੂਮ ਦਿੱਤੇ ਜਾਣਗੇ। ਸੂਤਰਾਂ ਮੁਤਾਬਕ ਰੇਲਵੇ ਮੰਤਰੀਆਂ ਦੀ ਕਾਨਫਰੰਸ ਵਿਚ ਕੁਝ ਅਧਿਕਾਰੀਆਂ ਨੇ ਇਸ ਤਰ੍ਹਾਂ ਦੇ ਸੈਪਰੇਟ ਵਾਸ਼ਰੂਮਾਂ ਦਾ ਸੁਝਾਅ ਦਿੱਤਾ ਸੀ। ਇਸ ਤੋਂ ਬਾਅਦ ਆਰ. ਡੀ. ਐੱਸ. ਓ. ਨਾਲ ਗੱਲ ਕਰ ਕੋਚ ਦਾ ਡਿਜ਼ਾਈਨ ਤਿਆਰ ਕਰਵਾਇਆ ਜਾ ਰਿਹਾ ਹੈ। ਜੇਕਰ ਸਭ ਕੁਝ ਤੈਅ ਸ਼ਡਿਊਲ ਮੁਤਾਬਕ ਚਲਿਆ ਤਾਂ ਇਸ ਸਾਲ ਦੇ ਆਖਰ ਤੱਕ ਅਜਿਹੇ ਕੋਚ ਕੁਝ ਟਰੇਨਾਂ ਵਿਚ ਲਗਾ ਦਿੱਤੇ ਜਾਣਗੇ।


Related News