ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਦਲਜੀਤ ਸਿੰਘ

12/13/2017 2:59:06 AM

ਗਿੱਦੜਬਾਹਾ,   (ਸੰਧਿਆ)-  ਦਿਨੋ-ਦਿਨ ਵਧ ਰਹੀਆਂ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਸ਼ਹਿਰ ਵਾਸੀ ਭਰਪੂਰ ਸਹਿਯੋਗ ਦੇਣ। ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਟਰੈਫਿਕ ਇੰਚਾਰਜ ਦਲਜੀਤ ਸਿੰਘ ਨੇ ਭੱਠੀ ਵਾਲੇ ਮੋੜ 'ਤੇ ਚਲਾਨ ਕੱਟਦਿਆਂ ਗੱਲਬਾਤ ਦੌਰਾਨ ਕੀਤਾ। 
ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਵਾਹਨ ਫੜਾਉਣ ਤੋਂ ਗੁਰੇਜ਼ ਕਰਨ ਕਿਉਂਕਿ ਅਜਿਹੇ ਬੱਚੇ ਟ੍ਰਿਪਲ ਰਾਈਡਿੰਗ ਕਰ ਕੇ ਸੜਕਾਂ 'ਤੇ ਹੁੱਲੜਬਾਜ਼ੀ ਕਰਦਿਆਂ ਟਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹਨ, ਜੋ ਹਾਦਸਿਆਂ ਦਾ ਕਾਰਨ ਬਣਦੇ ਹਨ। ਹਰ ਰੋਜ਼ ਕਰੀਬ 10 ਤੋਂ 12 ਚਲਾਨ ਕੱਟੇ ਜਾ ਰਹੇ ਹਨ, ਕਾਰਾਂ ਦੀ ਗਲਤ ਪਾਰਕਿੰਗ ਕਰਨ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਅਤੇ ਮੋਟਰਸਾਈਕਲ ਜਾਂ ਹੋਰ ਕਿਸੇ ਵੀ ਵਾਹਨ ਦੀ ਆਰ. ਸੀ. ਨਹੀਂ ਹੈ, ਨੰਬਰ ਪਲੇਟਾਂ ਗਲਤ ਲਿਖੀਆਂ ਹਨ ਜਾਂ ਡਰਾਈਵਿੰਗ ਲਾਇਸੈਂਸ ਨਹੀਂ ਹਨ ਜਾਂ ਦੋ ਤੋਂ ਵੱਧ ਸਵਾਰੀ ਕਰਦੇ ਹਨ ਜਾਂ ਚੱਲਦੇ ਵਾਹਨ 'ਤੇ ਮੋਬਾਇਲ ਸੁਣਦੇ ਹਨ, ਨੌਜਵਾਨਾਂ ਦੇ ਕੰਨਾਂ ਵਿਚ ਈਅਰਫੋਨ ਲੱਗੇ ਹੁੰਦੇ ਹਨ, ਦੇ ਚਲਾਨ ਕੱਟੇ ਜਾ ਰਹੇ ਹਨ ਤਾਂ ਕਿ ਅਜਿਹੇ ਨੌਜਵਾਨ ਟਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਨ ਅਤੇ ਸੜਕ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ।


Related News