ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ

12/11/2017 1:23:56 PM

ਫਗਵਾੜਾ (ਮੁਕੇਸ਼)—  ਟ੍ਰੈਫਿਕ ਪੁਲਸ ਦੇ ਮੁਖੀ ਸੁੱਚਾ ਸਿੰਘ ਦੀ ਟੀਮ ਵੱਲੋਂ ਜਿੱਥੇ ਐਤਵਾਰ ਪਲਾਹੀ ਰੋਡ ਖੇਤਰ ਵਿਚ ਨਸ਼ੇ ਦਾ ਸੇਵਨ ਕਰਨ ਵਾਲੇ ਵਾਹਨ ਚਾਲਕਾਂ ਨੂੰ ਸਬਕ ਸਿਖਾਉਣ ਦੇ ਮਨੋਰਥ ਦੇ ਚਲਦੇ ਸਖਤ ਦਿਖਾਈ ਦਿੱਤੇ ਉਥੇ ਹੀ ਦੂਜੇ ਪਾਸੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ। ਉਨ੍ਹਾਂ ਦੀ ਟੀਮ ਵੱਲੋਂ ਫਗਵਾੜਾ ਬੱਸ ਅੱਡੇ ਦੇ ਸਾਹਮਣੇ ਦੀ ਮੁੱਖ ਸੜਕ 'ਤੇ ਜੈਬਰਾ ਕਰਾਸਿੰਗ ਲਾਈਨਾਂ ਵੀ ਲਗਵਾਈਆਂ। ਟ੍ਰੈਫਿਕ ਮੁੱਖੀ ਨੇ ਆਖਿਆ ਕਿ ਜੋ ਵਾਹਨ ਚਾਲਕ ਭਵਿੱਖ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਗੇ, ਉਨ੍ਹਾਂ ਵਿਰੁੱਧ ਸਖਤੀ ਕਰਨ ਦੇ ਨਾਲ-ਨਾਲ ਚਲਾਨ ਵੀ ਕੱਟੇ ਜਾਣਗੇ। ਉਨ੍ਹਾਂ ਨੇ ਖੁਦ ਬ੍ਰੀਥ ਅਲੋਕ ਮੀਟਰ ਦੀ ਮਦਦ ਨਾਲ ਨਸ਼ੇ ਦਾ ਸੇਵਨ ਕਰਨ ਵਾਲੇ ਵਾਹਨ ਚਲਾਕਾਂ ਦੀ ਚੈਕਿੰਗ ਕੀਤੀ।


Related News