ਟ੍ਰੈਫਿਕ ਪੁਲਸ ਨੇ ਕੱਟੇ ਚਲਾਨ

06/24/2017 7:48:47 AM

ਤਰਨਤਾਰਨ, (ਵਾਲੀਆ)- ਥਾਣਾ ਸਿਟੀ ਦੀ ਐੱਸ. ਆਈ. ਮੈਡਮ ਅਮਨਜੋਤ ਕੌਰ ਵੱਲੋਂ ਚੌਕ ਬੋਹੜੀ ਵਿਖੇ ਸਪੈਸ਼ਲ ਨਾਕਾ ਲਾ ਕੇ ਵੱਖ-ਵੱਖ ਵ੍ਹੀਕਲਾਂ ਦੇ ਕਾਗਜ਼ਾਤ ਚੈੱਕ ਕੀਤੇ ਗਏ ਤੇ ਦੋ-ਪਹੀਆ ਵਾਹਨਾਂ 'ਤੇ ਸਵਾਰ ਦੋ ਤੋਂ ਵੱਧ ਬੈਠੇ ਵਿਅਕਤੀਆਂ ਦੇ ਤੇ ਅਧੂਰੇ ਪਾਏ ਗਏ ਕਾਗਜ਼ਾਤਾਂ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏੇ। ਮੈਡਮ ਨੇ ਗੱਲਬਾਤ ਕਰਦਿਆਂ ਕਿਹਾ ਕਿ ਐੱਸ. ਐੱਸ. ਪੀ. ਤੇ ਐੱਸ. ਪੀ. ਵੱਲੋਂ ਟ੍ਰੈਫਿਕ ਪ੍ਰਤੀ ਤੇ ਭੈੜੇ ਅਨਸਰਾਂ ਨੂੰ ਨੱਥ ਪਾਉਣ ਲਈ ਦਿੱਤੀਆਂ ਹਦਾਇਤਾਂ ਨੂੰ ਨਿਰਵਿਘਨ ਜਾਰੀ ਰੱਖਿਆ ਜਾਵੇਗਾ ਅਤੇ ਮਨਚਲਿਆਂ ਭੂੰਡ ਆਸ਼ਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਸੁੱਖ ਸਿੰਘ, ਅਸ਼ਵਨੀ ਕੁਮਾਰ ਦੋਵੇਂ ਐੱਚ. ਸੀ. ਮੌਜੂਦ ਸਨ।


Related News