ਖਰਾਬ ਟ੍ਰੈਫਿਕ ਲਾਈਟਾਂ ਪ੍ਰਤੀ ਪ੍ਰਸ਼ਾਸਨ ਨਹੀਂ ਗੰਭੀਰ

Monday, July 17, 2017 12:30 PM
ਖਰਾਬ ਟ੍ਰੈਫਿਕ ਲਾਈਟਾਂ ਪ੍ਰਤੀ ਪ੍ਰਸ਼ਾਸਨ ਨਹੀਂ ਗੰਭੀਰ

ਫਗਵਾੜਾ(ਜਲੋਟਾ)— ਕਹਿੰਦੇ ਹਨ-ਸਾਵਧਾਨੀ ਹਟੀ ਅਤੇ ਹਾਦਸਾ ਵਾਪਰਿਆ। ਸ਼ਾਇਦ ਇਹ ਫਗਵਾੜਾ ਪ੍ਰਸ਼ਾਸਨ ਅਤੇ ਪੁਲਸ ਤੰਤਰ 'ਤੇ ਨੈਸ਼ਨਲ ਹਾਈਵੇਅ ਨੰਬਰ 1 'ਤੇ ਬਣੇ ਖਤਰਨਾਕ ਹਾਲਾਤ ਨੂੰ ਦੇਖ ਕੇ ਠੀਕ ਬੈਠਦੀ ਹੈ। ਮੌਜੂਦਾ 'ਚ ਸਥਾਨਕ ਨੈਸ਼ਨਲ ਹਾਈਵੇਅ ਨੰਬਰ 1 'ਤੇ ਸ਼ੂਗਰ ਮਿੱਲ ਚੌਕ 'ਤੇ ਲੱਗੀ ਮੇਨ ਟ੍ਰੈਫਿਕ ਲਾਈਟਾਂ ਪੂਰੀ ਤਰ੍ਹਾਂ ਖਰਾਬ ਦਿਸ਼ਾ 'ਚ ਚਲ ਰਹੀਆਂ ਹਨ। ਤ੍ਰਾਸਦੀ ਇਹ ਹੈ ਕਿ ਇਸ ਚੌਕ 'ਚ ਕਰਮਚਾਰੀ ਅਤੇ ਅਧਿਕਾਰੀ, ਜੋ ਸਦਾ ਤਾਇਨਾਤ ਰਹਿੰਦੇ ਨੂੰ ਉਕਤ ਲਾਈਟਾਂ ਦੀ ਹਕੀਕਤ ਦਾ ਪਤਾ ਹੈ ਪਰ ਨਾ ਤਾਂ ਟ੍ਰੈਫਿਕ ਪੁਲਸ ਖਰਾਬ ਹੋ ਚੁੱਕੀਆਂ ਲਾਈਟਾਂ ਵੱਲ ਧਿਆਨ ਦੇ ਰਹੀ ਹੈ ਅਤੇ ਨਾ ਹੀ ਪ੍ਰਸ਼ਾਸਨ ਨੂੰ ਇਸ ਦੀ ਪਰਵਾਹ ਹੈ। ਉਥੇ ਸਭ ਤੋਂ ਜ਼ਿਆਦਾ ਪਰੇਸ਼ਾਨੀ ਇਥੋਂ ਗੁਜਰ ਰਹੇ ਲੋਕਾਂ ਨੂੰ ਹੁੰਦੀ ਹੈ। ਪਲਕ ਝਪਕਦੇ ਹੀ ਟ੍ਰੈਫਿਕ ਲਾਈਟਾਂ ਲਾਲ-ਹਰੀਆਂ ਹੋ ਜਾਂਦੀਆਂ ਹਨ।