...ਜਦੋਂ ਟਰੈਕਟਰ ਚਾਲਕ ਨੂੰ ਢਾਬੇ ''ਤੇ ਰੋਟੀ ਖਾਣੀ ਪਈ ਮਹਿੰਗੀ

06/26/2017 2:34:04 PM

ਮੋਗਾ(ਆਜ਼ਾਦ)— ਅਣਪਛਾਤੇ ਲੁਟੇਰਿਆਂ ਵੱਲੋਂ ਮੋਗਾ-ਕੋਟ-ਈਸੇ-ਖਾਂ ਰੋਡ 'ਤੇ ਪਿੰਡ ਜਨੇਰ ਦੇ ਕੋਲ ਖੜ੍ਹੇ ਇਕ ਟਰੈਕਟਰ ਨੂੰ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕੋਟ-ਈਸੇ-ਖਾਂ ਪੁਲਸ ਵੱਲੋਂ ਗੁਰਵਿੰਦਰ ਸਿੰਘ ਨਿਵਾਸੀ ਪਿੰਡ ਬੁੱਲ੍ਹੇ (ਜ਼ੀਰਾ) ਦੀ ਸ਼ਿਕਾਇਤ 'ਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 
ਪੁਲਸ ਸੂਤਰਾਂ ਅਨੁਸਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਫਤਿਹਗੜ੍ਹ ਪੰਜਤੂਰ ਤੋਂ ਆਪਣੇ ਮਹਿੰਦਰਾ ਟਰੈਕਟਰ-ਟਰਾਲੀ 'ਚ ਰੇਤ ਭਰ ਕੇ ਲਿਆਇਆ ਸੀ ਅਤੇ ਉਹ ਉਸ ਨੂੰ ਮੋਗਾ ਲਿਜਾ ਰਿਹਾ ਸੀ ਕਿ ਜਨੇਰ ਕੋਲ ਜਦੋਂ ਉਹ ਇਕ ਢਾਬੇ 'ਤੇ ਰੋਟੀ ਖਾਣ ਲਈ ਰੁਕਿਆ ਅਤੇ ਟਰੈਕਟਰ-ਟਰਾਲੀ ਉਸ ਨੇ ਸੜਕ ਕਿਨਾਰੇ ਖੜ੍ਹਾ ਕਰ ਦਿੱਤਾ ਤਾਂ ਇਸ ਦੌਰਾਨ ਅਣਪਛਾਤੇ ਲੁਟੇਰਿਆਂ ਨੇ ਟਰਾਲੀ ਨੂੰ ਟਰੈਕਟਰ ਤੋਂ ਵੱਖ ਕਰਕੇ ਟਰੈਕਟਰ ਨੂੰ ਭਜਾ ਕੇ ਲੈ ਗਏ, ਜਿਸ 'ਤੇ ਉਸ ਨੇ ਰੌਲਾ ਵੀ ਪਾਇਆ ਪਰ ਉਹ ਭੱਜਣ 'ਚ ਸਫਲ ਹੋ ਗਏ। ਉਸ ਨੇ ਦੱਸਿਆ ਕਿ ਟਰੈਕਟਰ ਉਸ ਨੇ 18 ਜੂਨ ਨੂੰ ਜ਼ੀਰਾ ਤੋਂ 6 ਲੱਖ 40 ਹਜ਼ਾਰ ਰੁਪਏ 'ਚ ਖਰੀਦਿਆ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਟਰੈਕਟਰ ਅਤੇ ਲੁਟੇਰਿਆਂ ਦੀ ਭਾਲ ਕਰ ਰਹੇ ਹਨ।


Related News