ਪਰਾਲੀ ਦੇ ਧੂੰਏ ਨੇ ਲਈ ਤਿੰਨ ਲੋਕਾਂ ਦੀ ਜਾਨ (ਤਸਵੀਰਾਂ)

11/16/2017 5:35:38 PM

ਮਾਨਸਾ (ਕੁਲਜੀਤ ਸਿੰਘ) — ਸਰਕਾਰ ਵਲੋਂ ਰੋਕ ਲਗਾਉਣ ਦੇ ਬਾਵਜੂਦ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਉਣ ਕਾਰਨ ਫੈਲੇ ਧੂੰਏ ਕਾਰਨ ਸਥਾਨਕ ਸ਼ਹਿਰ 'ਚ ਦਮੇ ਦੀ ਬਿਮਾਰੀ ਤੋਂ ਪੀੜਤ ਤਿੰਨ ਵਿਅਕਤੀਆਂ ਦੀਆਂ ਮੌਤਾਂ ਹੋਣ ਕਾਰਨ ਇਲਾਕਾ ਵਾਸੀਆਂ 'ਚ ਸੋਗ ਦੀ ਲਹਿਰ ਫੈਲ ਗਈ ਹੈ। ਪਰਾਲੀ ਦੇ ਧੂੰਏ ਕਾਰਨ ਮਰਨ ਵਾਲਿਆਂ 'ਚ ਇਕ 19 ਸਾਲਾ ਨੌਜਵਾਨ ਲੜਕੀ, ਇਕ 35 ਸਾਲਾ ਨੌਜਵਾਨ ਤੇ ਇਕ 60 ਸਾਲਾ ਬਜ਼ੁਰਗ ਹੈ। ਤਿੰਨੇ ਮ੍ਰਿਤਕ ਗਰੀਬ ਪਰਿਵਾਰ ਨਾਲ ਸੰਬੰਧਿਤ ਹਨ।

PunjabKesari
ਪੰਜਾਬ ਸਰਕਾਰ ਵਲੋਂ ਬੇਸ਼ੱਕ ਪਰਾਲੀ ਸਾੜਨ ਤੇ ਪਾਬੰਦੀ ਲਗਾਈ ਹੋਈ ਹੈ ਪਰ ਕਿਸਾਨਾਂ ਵਲੋਂ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਟਿੱਚ ਸਮਝਦੇ ਹੋਏ ਲਗਾਤਾਰ ਪਰਾਲੀ ਨੂੰ ਅੱਗ ਲਗਾਉਣੀ ਜਾਰੀ ਹੈ। ਬੀਤੇ ਦਿਨੀਂ 14 ਨਵੰਬਰ ਨੂੰ ਵੱਡੇ ਪੱਧਰ 'ਤੇ ਪਰਾਲੀ ਸਾੜਨ ਕਾਰਨ ਇਨਾਂ ਜ਼ਿਆਦਾ ਧੂੰਆਂ ਫੈਲ ਗਿਆ ਕਿ ਦਿਨ ਸਮੇਂ ਹੀ ਧੂੰਏ ਕਾਰਨ ਹਨੇਰਾ ਛਾ ਗਿਆ ਤੇ ਪੂਰਾ ਵਾਤਾਵਰਣ ਹੀ ਦੂਸ਼ਿਤ ਹੋ ਗਿਆ। ਇਲਾਕਾ ਵਾਸੀਆਂ ਲਈ ਸਾਹ ਲੈਣਾ ਵੀ ਦੁਬੱਰ ਹੋ ਗਿਆ। ਇਸੇ ਦੌਰਾਨ ਸ਼ਹਿਰ ਦੇ ਵਾਰਡ ਨੰਬਰ 25 'ਚ ਗਰੀਬ ਪਰਿਵਾਰਾਂ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ।

PunjabKesari
ਵਾਰਡ ਵਾਸੀ ਭੁਪਿੰਦਰ ਸਾਂਘ ਨੇ ਦੱਸਿਆ ਕਿ ਪਰਾਲੀ ਦੀ ਅੱਗ ਕਾਰਨ ਫੈਲੇ ਧੂੰਏ ਦੀ ਵਜ੍ਹਾ ਨਾਲ 19 ਸਾਲਾ ਨੌਜਵਾਨ ਲੜਕੀ ਕਰਮਜੀਤ ਕੌਰ, ਜੋ ਕਿ ਇਕ ਛੋਟੀ ਬੱਚੀ ਦੀ ਮਾਂ ਸੀ, ਦੀ ਮੌਤ ਹੋ ਗਈ ਤੇ ਵਾਰਡ ਦੇ ਹੀ ਨੌਜਵਾਨ ਲੜਕੇ ਜਸਵੰਤ ਸਿੰਘ 36 ਸਾਲ ਦੀ ਮੌਤ ਹੋ ਗਈ, ਜਸਵੰਤ ਸਿੰਘ ਚਾਰ ਬਚਿੱਆਂ (ਤਿੰਨ ਲੜਕੀਆਂ ਤੇ ਇਕ ਲੜਕੇ) ਦਾ ਪਿਤਾ ਸੀ ਤੇ ਇਸੇ ਤਰ੍ਹਾਂ ਮੇਜਰ ਸਿੰਘ (60) ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਦਮੇ ਦੀ ਬਿਮਾਰੀ ਤੋਂ ਪੀੜਤ ਸਨ ਤੇ ਪਰਾਲੀ ਦੇ ਧੂੰਏ ਕਾਰਨ ਸਾਹ ਲੈਣਾ ਔਖਾ ਸੀ, ਜਿਸ ਕਾਰਨ ਇੰਨਾ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਸਮ ਆਪਣੀ ਕਰਵਟ ਨਾ ਬਦਲਦਾ ਤੇ ਬਾਰਿਸ਼ ਨਾ ਹੁੰਦੀ ਤਾਂ ਹੋਰ ਵੀ ਮੌਤਾਂ ਹੋ ਸਕਦੀਆਂ ਸਨ। ਵਾਰਡ ਦੇ ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਵੇ।

PunjabKesari

 


Related News