ਸੜਕ ਹਾਦਸਿਆਂ ''ਚ ਤਿੰਨ ਜ਼ਖਮੀ

08/17/2017 8:30:38 AM

ਬਠਿੰਡਾ,(ਪਾਇਲ)- ਵੱਖ ਵੱਖ ਸੜਕ ਹਾਦਸਿਆਂ 'ਚ ਤਿੰਨ ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਜੀ.ਟੀ. ਰੋਡ 'ਤੇ ਇਕ ਟੈਂਪੋ ਅਸੰਤਲਣ ਹੋ ਕੇ ਪਲਟ ਗਿਆ, ਜਿਸ ਨਾਲ ਟੈਂਪੂ ਚਾਲਕ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਣ 'ਤੇ ਸਹਾਰਾ ਲਾਇਫ ਸੇਵਿੰਗ ਬ੍ਰਿਗੇਡ ਦੇ ਮੈਂਬਰ ਗੌਤਮ ਗੋਇਲ ਤੇ ਮਨੀ ਵਰਮਾ ਐਂਬੂਲੈਂਸ ਸਣੇ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਸ਼ਨਾਖਤ ਰਿਆਜਲ ਮੰਸੂਰੀ 26 ਪੁੱਤਰ ਅਬੁਲ ਕਾਇਮ ਮੰਸੂਰੀ ਵਾਸੀ ਨਾਰਥ ਅਸਟੇਟ ਵਜੋਂ ਹੋਈ।
ਇਸੇ ਤਰ੍ਹਾਂ ਮਾਲ ਰੋਡ 'ਤੇ ਦੋ ਮੋਟਰ ਸਾਈਕਲ ਸਵਾਰ ਅਸੰਤੁਲਿਤ ਹੋ ਕੇ ਡਿਵਾਈਡਰ ਤੋਂ ਟਕਰਾ ਕੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਦੀ ਸ਼ਨਾਖਤ ਮਨੀਸ਼ ਸਿੰਗਲਾ 20 ਅਤੇ ਸੁਦੇਸ਼ ਕੁਮਾਰ 25 ਵਾਸੀ ਪੁਰਾਣਾ ਥਾਣਾ ਵਜੋਂ ਹੋਈ ਹੈ।


Related News