ਹੈਰੋਇਨ ਵੇਚਣ ਆਏ ਤਿੰਨ ਕਾਬੂ, 35 ਗਰਾਮ ਹੈਰੋਇਨ ਬਰਾਮਦ

10/18/2017 6:10:27 AM

ਜਲੰਧਰ, (ਪ੍ਰੀਤ)- ਹੁਸ਼ਿਆਰਪੁਰ ਤੋਂ ਹੈਰੋਇਨ ਲਿਆ ਕੇ ਜਲੰਧਰ ਦੇ ਏਰੀਏ ਵਿਚ ਸਪਲਾਈ ਕਰਨ ਵਾਲੇ ਤਿੰਨ ਸਮੱਗਲਰਾਂ ਨੂੰ ਜਲੰਧਰ ਦਿਹਾਤ ਦੇ ਸੀ. ਆਈ. ਏ. ਸਟਾਫ-1 ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਕੁੱਲ 35 ਗਰਾਮ ਹੈਰੋਇਨ ਬਰਾਮਦ ਕੀਤੀ ਹੈ। 
ਜਲੰਧਰ ਦਿਹਾਤ ਦੇ ਐੱਸ. ਐੱੱਸ. ਪੀ. ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੀ. ਆਈ. ਏ. ਸਟਾਫ 1 ਦੇ ਇੰਸ. ਹਰਿੰਦਰ ਸਿੰਘ ਗਿੱਲ ਵੱਲੋਂ ਗਠਿਤ ਕੀਤੀ ਗਈ ਕਮੇਟੀ ਨੇ ਅਮਿਤ ਵਾਸੂਦੇਵ ਪੁੱਤਰ ਅਸ਼ਵਨੀ ਕੁਮਾਰ ਵਾਸੀ ਮੁਹੱਲਾ ਗੁਰੂ ਨਾਨਕ ਨਗਰ, ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰ ਕੇ 10 ਗ੍ਰਾਮ ਹੈਰੋਇਨ, ਏ. ਐੱਸ. ਆਈ. ਵਿਪਿਨ ਕੁਮਾਰ ਨੇ ਭੋਗਪੁਰ ਏਰੀਏ ਤੋਂ ਅਸ਼ੋਕ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਭਗਤ ਨਗਰ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਕਾਬੂ ਕਰ ਕੇ 15 ਗ੍ਰਾਮ ਹੈਰੋਇਨ ਤੇ ਇਕ ਐਕਟਿਵਾ ਹਾਂਡਾ ਬਰਾਮਦ ਕੀਤੀ ਤੇ ਏ. ਐੱਸ. ਆਈ. ਅਜੀਤ ਸਿੰਘ ਨੇ ਪਿੰਡ ਟਾਂਡੀ ਨੇੜੇ ਹਰਜੀਤ ਸਿੰਘ ਪੁੱਤਰ ਤੇਲੂ ਰਾਮ ਵਾਸੀ ਕੀਰਤੀ ਨਗਰ, ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰ ਕੇ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। 
ਤਿੰਨੇ ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਹੈਰੋਇਨ ਦੀ ਸਮੱਗਲਿੰਗ ਕਰ ਰਹੇ ਸਨ ਜਿਨ੍ਹਾਂ ਖਿਲਾਫ ਹੁਸ਼ਿਆਰਪੁਰ ਤੇ ਜਲੰਧਰ ਏਰੀਏ ਵਿਚ ਕੇਸ ਦਰਜ ਹਨ। ਤਿੰਨੇ ਮੁਲਜ਼ਮ ਹੈਰੋਇਨ ਸਮੱਗਲਿੰਗ ਦੇ ਇਕ ਹੀ ਨੈੱਟਵਰਕ ਦਾ ਹਿੱਸਾ ਹਨ ਤੇ ਵੱਖ-ਵੱਖ ਏਰੀਏ ਵਿਚ ਹੈਰੋਇਨ ਸਪਲਾਈ ਦਾ ਧੰਦਾ ਕਰਦੇ ਸਨ। ਮੁਲਜ਼ਮਾਂ ਕੋਲੋਂ ਉਨ੍ਹਾ ੰਦੇ ਨੈੱਟਵਰਕ ਸਬੰਧੀ ਇੰਸ. ਹਰਿੰਦਰ ਸਿੰਘ ਗਿੱਲ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Related News