ਹਜ਼ਾਰਾਂ ਦਾ ਸਾਮਾਨ ਚੋਰੀ

06/27/2017 1:43:10 AM

ਮਾਹਿਲਪੁਰ, (ਮੁੱਗੋਵਾਲ)- ਲਾਗਲੇ ਪਿੰਡ ਮੇਘੋਵਾਲ ਦੇ ਇਕ ਘਰ ਵਿਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਕ ਦੁਲਾਰੀ ਪਤਨੀ ਸੰਸਾਰ ਚੰਦ ਵਾਸੀ ਮੇਘੋਵਾਲ ਨੇ ਦੱਸਿਆ ਕਿ ਉਹ ਬੀਤੇ ਵੀਰਵਾਰ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਮਨੀਕਰਨ ਸਾਹਿਬ ਵਿਖੇ ਦਰਸ਼ਨਾਂ ਲਈ ਗਏ ਹੋਏ ਸਨ। ਜਦੋਂ ਉਹ ਸ਼ਨੀਵਾਰ ਸ਼ਾਮ ਨੂੰ ਵਾਪਸ ਆਪਣੇ ਘਰ ਆਏ ਤਾਂ ਚੁਬਾਰੇ ਦੇ ਦਰਵਾਜ਼ੇ ਦਾ ਤਾਲਾ ਟੁੱਟਿਆ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਦੱਸਿਆ ਕਿ ਜਦੋਂ ਉਹ ਚੁਬਾਰੇ ਦੇ ਅੰਦਰ ਗਏ ਤਾਂ ਬੈੱਡ 'ਤੇ ਕੱਪੜੇ ਖਿੱਲਰੇ ਪਏ ਸਨ ਤੇ ਅਲਮਾਰੀ ਦਾ ਤਾਲਾ ਵੀ ਟੁੱਟਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਅਲਮਾਰੀ ਵਿਚੋਂ ਚੋਰ ਇਕ ਸੋਨੇ ਦੀ ਮੁੰਦਰੀ, ਝਾਂਜਰਾਂ, ਇਕ ਆਰਟੀਫੀਸ਼ੀਅਲ ਸੈੱਟ 
ਅਤੇ ਅਣਸੀਤੇ ਕੱਪੜੇ ਚੋਰੀ ਕਰ ਕੇ ਲੈ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News