ਕੱਪੜੇ ਦੀ ਦੁਕਾਨ ''ਚੋਂ ਲੱਖਾਂ ਦਾ ਸਾਮਾਨ ਚੋਰੀ

10/19/2017 1:15:19 AM

ਬਟਾਲਾ,   (ਸੈਂਡੀ)-  ਬੀਤੀ ਰਾਤ ਕਸਬਾ ਕਾਦੀਆਂ ਵਿਖੇ ਇਕ ਕੱਪੜੇ ਦੀ ਦੁਕਾਨ 'ਚੋਂ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਨਰਿੰਦਰ ਕੁਮਾਰ ਪੁੱਤਰ ਖਰੈਤੀ ਲਾਲ ਵਾਸੀ ਧਰਮਪੁਰਾ ਕਾਦੀਆਂ ਨੇ ਦੱਸਿਆ ਕਿ ਮੇਰੀ ਬੱਸ ਸਟੈਂਡ ਦੇ ਕੋਲ ਕੱਪੜੇ ਦੀ ਦੁਕਾਨ ਹੈ ਅਤੇ ਬੀਤੀ ਰਾਤ ਮੈਂ ਆਪਣੀ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ ਅਤੇ ਜਦ ਸਵੇਰੇ ਦੁਕਾਨ 'ਤੇ ਆਇਆ ਤਾਂ ਦੇਖਿਆ ਕਿ ਦੁਕਾਨ ਦੀ ਛੱਤ ਉਪਰ ਲੋਹੇ ਦਾ ਦਰਵਾਜ਼ਾ ਟੁੱਟਾ ਹੋਇਆ ਸੀ ਅਤੇ ਦੁਕਾਨ ਅੰਦਰਲਾ ਸਾਮਾਨ ਖਿਲਰਿਆ ਪਿਆ ਸੀ। ਉਸਨੇ ਦੱਸਿਆ ਕਿ ਚੋਰ ਦੁਕਾਨ ਅੰਦਰੋਂ ਕੀਮਤੀ ਕੱਪੜੇ ਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ, ਜਿਸ ਨਾਲ ਲਗਭਗ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ।


Related News