ਜੇਕਰ ਤੁਸੀਂ ਵੀ ਹੋ ਪਪੀਤਾ ਖਾਣ ਦੇ ਸ਼ੌਕੀਨ ਤਾਂ ਪਹਿਲਾਂ ਪੜ੍ਹੋ ਇਹ ਖਬਰ

06/26/2017 2:33:38 PM

ਮੋਗਾ— ਜੇਕਰ ਤੁਸੀਂ ਵੀ ਪਪੀਤਾ ਫਲ ਖਾਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਅਹਿਮ ਹੈ। ਲੋਕਾਂ ਦੀ ਖਾਸ ਪਸੰਦ ਪਪੀਤਾ ਇਕ ਜ਼ਹਿਰ ਬਣ ਕੇ ਰਹਿ ਗਿਆ ਹੈ। ਵੱਧਦੀ ਮੰਗ ਦੇ ਚਲਦਿਆਂ ਇਸ ਨੂੰ ਮੋਗਾ 'ਚ ਕੈਮੀਕਲ ਲਗਾ ਕੇ ਪਕਾਇਆ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੋਮਵਾਰ ਕਰੀਬ ਸਵੇਰੇ 6 ਵਜੇ ਐੱਸ. ਐੱਮ. ਓ. ਅਰਵਿੰਦਰ ਸਿੰਘ ਨੇ ਫੂਡ ਇੰਸਪੈਕਟਰ ਅਭਿਨਵ ਨੂੰ ਨਾਲ ਲੈ ਕੇ ਫਲ ਮੰਡੀ 'ਚ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਭਾਰੀ ਮਾਤਰਾ 'ਚ ਕੈਲਸ਼ੀਅਮ ਕਾਰਬੋਨਾਈਟ ਨਾਲ ਭਰੇ (ਜ਼ਹਿਰੀਲਾ ਕੈਮੀਕਲ) ਲੱਗੇ ਪਪੀਤਿਆਂ ਦੇ ਸੈਂਪਲ ਭਰੇ ਅਤੇ ਕਾਰਵਾਈ ਕਰਦੇ ਹੋਏ ਪਪੀਤੇ ਦੇ ਇਕ ਟਰੱਕ ਨੂੰ ਨਸ਼ਟ ਕਰ ਦਿੱਤਾ ਗਿਆ। ਐੱਸ. ਐੱਮ. ਓ. ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੰਡੀ 'ਚ ਸੈਂਕੜੇ ਕੁਇੰਟਲ ਪਪੀਤਿਆਂ ਨੂੰ ਕੈਮੀਕਲ ਲਗਾ ਕੇ ਪਕਾਇਆ ਜਾਂਦਾ ਹੈ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। 
ਤੁਹਾਨੂੰ ਦੱਸ ਦਈਏ ਕਿ ਕੈਮੀਕਲ ਵਾਲੇ ਫਲਾਂ ਨੂੰ ਖਾਣ ਨਾਲ ਕਾਫੀ ਨੁਕਸਾਨ ਹੁੰਦੇ ਹਨ, ਜਿਵੇਂ ਕਿ ਗਰਭਵਤੀ ਔਰਤਾਂ ਦਾ ਗਰਭਪਾਤ ਹੋਣਾ, ਬੀਮਾਰ ਵਿਅਕਤੀ ਦੀ ਬੀਮਾਰੀ ਹੋਰ ਵੱਧ ਜਾਣਾ ਆਦਿ। ਇਸ ਦੇ ਨਾਲ ਹੀ ਜ਼ਹਿਰੀਲੇ ਕੈਮੀਕਲ ਨਾਲ ਪਕਾਏ ਫਲ ਕਿਡਨੀ ਨੂੰ ਖਰਾਬ ਕਰਦੇ ਹਨ। ਇਹ ਫਲ ਕੈਂਸਰ ਦਾ ਕਾਰਨ ਵੀ ਬਣਦੇ ਹਨ।


Related News