ਚੋਰਾਂ ਨੇ 13 ਮੋਟਰਾਂ ਦੀਆਂ ਤਾਰਾਂ ਕੀਤੀਆਂ ਚੋਰੀ

08/15/2017 1:49:29 AM

ਮੋਗਾ, (ਆਜ਼ਾਦ)- ਚੋਰਾਂ ਵੱਲੋਂ 13 ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਕਿਸਾਨ ਜਗਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਰਾ ਸੱਦਾ ਸਿੰਘ ਵਾਲਾ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ 13 ਖੇਤਾਂ 'ਚ ਪਾਈਆਂ ਮੱਛੀ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ ਹਨ, ਜੋ ਕਿ ਸਾੜ ਕੇ ਤਾਬਾ ਕੱਢ ਕੇ ਲੈ ਗਏ ਹਨ, ਜਦਕਿ 13 ਕਿਸਾਨਾਂ ਦਾ ਕਰੀਬ 30 ਤੋਂ 35 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਥੇ ਦੋ ਵਾਰ ਚੋਰੀ ਹੋ ਚੁੱਕੀ ਹੈ। 
ਉਨ੍ਹਾਂ ਥਾਣਾ ਸਦਰ ਵਿਖੇ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਵਿਰੁੱਧ ਰਪਟ ਦਰਜ ਕਰਵਾਈ ਹੈ। ਹੌਲਦਾਰ ਜਸਵੰਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਦੌਰਾਨ ਮਨਜਿੰਦਰ ਸਿੰਘ ਗਿੱਲ, ਹਰਿੰਦਰ ਸਿੰਘ ਉੱਪਲ, ਰੇਸ਼ਮ ਸਿੰਘ, ਗੁਰਤੇਜ ਸਿੰਘ ਉੱਪਲ, ਗੁਰਜੰਟ ਸਿੰਘ ਸੰਧੂ, ਚਮਕੌਰ ਸਿੰਘ ਬਰਾੜ, ਜਸਵੀਰ ਸਿੰਘ ਨਿੱਧਾਂਵਾਲਾ, ਅੰਗਰੇਜ਼ ਸਿੰਘ, ਸਤਵੀਰ ਸਿੰਘ ਆਦਿ ਮੌਜੂਦ ਸਨ। 


Related News