ਫੁੱਟਬਾਲ ਦੇ ਸ਼ਾਨਦਾਰ ਮੁਕਾਬਲੇ ਕਰਵਾਏ ਗਏ

12/05/2017 1:56:05 AM

ਜਲੰਧਰ— 'ਜਗ ਬਾਣੀ' ਦੇ ਵਿਸ਼ੇਸ਼ ਸਹਿਯੋਗ ਨਾਲ ਨੌਜਵਾਨ ਭਲਾਈ ਸੰਸਥਾ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵਲੋਂ ਕਰਵਾਈ ਜਾ ਰਹੀ 7ਵੀਂ ਐਜੂਕੇਸ਼ਨਲ ਫੁੱਟਬਾਲ ਤੇ ਕਬੱਡੀ ਲੀਗ ਦੇ ਤਹਿਤ ਫੁੱਟਬਾਲ ਦੇ ਸ਼ਾਨਦਾਰ ਮੁਕਾਬਲੇ ਵਾਈ. ਐੱਫ. ਸੀ. ਸਟੇਡੀਅਮ ਰੁੜਕਾ ਕਲਾਂ ਵਿਖੇ ਕਰਵਾਏ ਗਏ। ਇਸ ਦੌਰਾਨ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਐਜੂਕੇਸ਼ਨਲ ਵਰਕਸ਼ਾਪਾਂ ਵੀ ਲਾਈਆਂ ਗਈਆਂ।
ਪੂਲ-ਏ 'ਚ ਫੁੱਟਬਾਲ ਵਰਗ ਅੰਡਰ-12 ਦੌਰਾਨ ਹੋਏ 3 ਮੁਕਾਬਲਿਆਂ 'ਚ ਬਾਬਾ ਦੀਪ ਸਿੰਘ ਫੁੱਟਬਾਲ ਕਲੱਬ ਜਮਸ਼ੇਰ-ਬੀ ਨੇ ਵਾਈ. ਐੱਫ. ਸੀ. ਰੁੜਕਾ ਕਲਾਂ ਟੀਮ ਨੂੰ 3.5-3 ਨਾਲ, ਪੂਲ-ਬੀ 'ਚ ਬਾਬਾ ਦੀਪ ਸਿੰਘ ਫੁੱਟਬਾਲ ਕਲੱਬ, ਜਮਸ਼ੇਰ-ਏ ਨੇ ਸ਼ਹੀਦ ਭਗਤ ਸਿੰਘ ਨਗਰ,  ਨੰਗਲ ਜੱਟਾਂ ਨੂੰ 4-2 ਨਾਲ ਹਰਾਇਆ। ਪੂਲ-ਸੀ 'ਚ ਫੁੱਟਬਾਲ ਪਾਪਾ ਜੌਨਸ ਪੀਜਾ ਯੁਵਾ ਸੀ. ਟੀ. ਐੱਫ. ਏ. ਸ਼ੰਕਰ ਟੀਮ ਨੇ ਬਾਬਾ ਦੀਪ ਸਿੰਘ ਫੁੱਟਬਾਲ ਜਮਸ਼ੇਰ-ਸੀ ਨੂੰ 4-2 ਨਾਲ ਅਤੇ ਪੂਲ-ਡੀ 'ਚ ਬੂਨੀ ਸੱਗੂ, ਗੁਰਾਇਆ ਨੇ ਵਾਈ. ਐੱਫ. ਸੀ. ਬੁੰਡਾਲਾ ਨੂੰ 4.5-2 ਦੇ ਫਰਕ ਨਾਲ ਹਰਾਇਆ।
ਅੰਡਰ-14 ਵਰਗ ਦੇ ਪੂਲ-ਡੀ 'ਚ ਹੋਏ ਫੁੱਟਬਾਲ ਮੁਕਾਬਲਿਆਂ 'ਚ ਬਾਬਾ ਦੀਪ ਸਿੰਘ ਫੁੱਟਬਾਲ, ਜਮਸ਼ੇਰ ਨੇ ਵਾਈ. ਐੱਫ. ਸੀ. ਰੁੜਕਾ ਕਲਾਂ-ਬੀ ਟੀਮ ਨੂੰ 2-1 ਨਾਲ ਹਰਾਇਆ ਅਤੇ ਪੂਲ-ਸੀ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ, ਭੋਡੇ ਸਪਰਾਏ ਅਤੇ ਵਾਈ. ਐੱਫ. ਸੀ. ਬੁੰਡਾਲਾ  ਵਿਚਾਲੇ ਮੈਚ 0-0 ਨਾਲ ਬਰਾਬਰੀ 'ਤੇ ਰਿਹਾ।
ਅੰਡਰ-16  ਵਰਗ ਦੇ ਪੂਲ-ਏ ਦੇ ਮੁਕਾਬਿਲਆਂ 'ਚ ਵਾਈ. ਐੱਫ. ਸੀ. ਰੁੜਕਾ ਕਲਾਂ ਨੇ ਬਾਬਾ ਦੀਵਾਨ ਸਿੰਘ ਭੋਡੇ ਸਪਰਾਏ ਨੂੰ 4-2 ਨਾਲ, ਪਾਪਾ ਜੌਨਸ ਪੀਜਾ ਯੁਵਾ ਸੀ. ਟੀ. ਐੱਫ. ਏ. ਸ਼ੰਕਰ ਟੀਮ ਨੇ ਸ਼ਹੀਦ ਭਗਤ ਸਿੰਘ ਨਗਰ ਨੰਗਲ ਜੱਟਾਂ ਨੂੰ 2-1 ਨਾਲ, ਬੂਨੀ ਸੱਗੂ, ਗੁਰਾਇਆਂ ਨੇ ਬੀੜ ਬੰਸੀਆਂ ਨੂੰ 7-0 ਨਾਲ ਅਤੇ ਪੂਲ-ਡੀ 'ਚ ਬਾਬਾ ਦੀਪ ਸਿੰਘ ਫੁੱਟਬਾਲ ਜਮਸ਼ੇਰ ਨੇ ਵਾਈ. ਐੱਫ. ਸੀ. ਬੁੰਡਾਲਾ ਨੂੰ 2-0 ਦੇ ਫਰਕ ਨਾਲ ਹਰਾਇਆ। 
ਲੜਕੀਆਂ ਅੰਡਰ-12 ਵਰਗ ਦੇ ਪੂਲ-ਏ ਵਿਚ ਹੋਏ ਫੁੱਟਬਾਲ ਦੇ 3 ਮੁਕਾਬਲਿਆਂ 'ਚ ਵਾਈ. ਐੱਫ. ਸੀ. ਬੁੰਡਾਲਾ ਤੇ ਬਾਬਾ ਦੀਪ ਸਿੰਘ ਫੁੱਟਬਾਲ ਜਮਸ਼ੇਰ ਵਿਚਾਲੇ ਮੁਕਾਬਲਾ 3.5-3.5 ਨਾਲ ਡਰਾਅ ਰਿਹਾ। ਅੰਡਰ-16 ਦੇ ਪੂਲ-ਏ 'ਚ ਵਾਈ. ਐੱਫ. ਸੀ. ਰੁੜਕਾ ਕਲਾਂ ਦੀ ਟੀਮ ਨੇ ਵਾਈ. ਐੱਫ. ਸੀ. ਬੁੰਡਾਲਾ ਨੂੰ 3-2 ਦੇ ਫਰਕ  ਨਾਲ ਹਰਾਇਆ। ਪੂਲ-ਬੀ 'ਚ ਜੀ. ਪੀ. ਐੱਸ. ਬੁੰਡਾਲਾ ਨੇ ਜੀ. ਪੀ. ਐੱਸ. ਦੀਵਾਲੀ ਨੂੰ 5-2 ਦੇ ਫਰਕ ਨਾਲ, ਜਦਕਿ ਪੂਲ-ਸੀ 'ਚ ਜੀ. ਪੀ. ਐੱਸ. ਜਮਸ਼ੇਰ ਨੇ ਸੀ. ਪੀ. ਐੱਸ. ਪਾਸਲੇ ਨੂੰ 5-3 ਦੇ ਫਰਕ ਨਾਲ ਹਰਾਇਆ। ਉਪਰੋਕਤ ਮੈਚਾਂ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਖੇਡ ਕਿੱਟਾਂ ਦਿੱਤੀਆਂ ਗਈਆਂ। ਇਸ ਦੌਰਾਨ ਵਾਈ. ਐੱਫ. ਸੀ. ਰੁੜਕਾ ਕਲਾਂ ਦੇ ਪ੍ਰਧਾਨ ਗੁਰਮੰਗਲ ਦਾਸ ਨੇ ਸਾਰੇ ਖਿਡਾਰੀਆਂ ਨੂੰ ਚੰਗਾ ਪ੍ਰਦਰਸ਼ਨ ਕਰਨ 'ਤੇ ਵਾਧਈ ਦਿੱਤੀ ।


Related News