ਮੈਡੀਕਲ ਸਟੋਰ ''ਚ ਚੋਰੀ

10/17/2017 1:36:34 AM

ਨਿਹਾਲ ਸਿੰਘ ਵਾਲਾ,  (ਬਾਵਾ/ਜਗਸੀਰ)-  ਨਿਹਾਲ ਸਿੰਘ ਵਾਲਾ ਵਿਖੇ ਬੀਤੀ ਰਾਤ ਇਕ ਚੋਰ ਵੱਲੋਂ ਮੈਡੀਕਲ ਸਟੋਰ ਦੇ ਸ਼ਟਰ ਦੇ ਜਿੰਦਰੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧੀ ਮੈਡੀਕਲ ਸਟੋਰ ਦੇ ਮਾਲਕ ਹਰੀ ਚੰਦ ਨਿਵਾਸੀ ਨੰਗਲ ਨੇ ਦੱਸਿਆ ਕਿ ਉਨ੍ਹਾਂ ਦਾ ਨਿਊ ਅਮਰ ਮੈਡੀਕਲ ਸਟੋਰ ਹੈ, ਜੋ ਕਿ ਬਰਨਾਲਾ ਰੋਡ ਨਿਹਾਲ ਸਿੰਘ ਵਾਲਾ ਵਿਖੇ ਸਥਿਤ ਹੈ, ਜਿਸ 'ਚੋਂ ਇਕ ਅਣਪਛਾਤੇ ਚੋਰ ਵੱਲੋਂ ਸਟੋਰ ਦੇ ਜਿੰਦਰੇ ਤੋੜ ਕੇ ਗੱਲੇ 'ਚ ਪਈ 20,000 ਰੁਪਏ ਦੀ ਨਕਦੀ ਚੋਰੀ ਕਰ ਲਈ ਗਈ । 
ਇਸ ਬਾਰੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ। ਕੈਮਰਿਆਂ 'ਚ ਚੋਰੀ ਕਰਨ ਵਾਲਾ ਵਿਅਕਤੀ ਸਾਫ ਦਿਖਾਈ ਦੇ ਰਿਹਾ ਹੈ ਅਤੇ ਉਸ ਦੇ ਹੱਥ 'ਚ ਇਕ ਲੋਹੇ ਦੀ ਲੰਬੀ ਰਾਡ ਹੈ, ਜਿਸ ਨਾਲ ਉਹ ਉਕਤ ਮੈਡੀਕਲ ਸਟੋਰ ਦੇ ਜਿੰਦਰਿਆਂ ਦੀ ਭੰਨ-ਤੋੜ ਕਰਦਾ ਹੈ। ਥਾਣਾ ਮੁਖੀ ਰਵਿੰਦਰ ਸਿੰਘ ਨੇ ਕਿਹਾ ਕਿ ਚੋਰ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। 


Related News