ਪੁਲਸ ਨੇ ਨਹੀਂ ਕੀਤੀ ਕਾਰਵਾਈ ਤਾਂ ਐੱਸ. ਐੱਸ. ਪੀ. ਕੋਲ ਲਗਾਈ ਇਨਸਾਫ ਦੀ ਗੁਹਾਰ

09/22/2017 3:00:30 PM

ਮੰਡੀ ਗੋਬਿੰਦਗੜ੍ਹ (ਸੁਰੇਸ਼) —ਮੁੱਖ ਲੋਹਾ ਮੰਡੀ ਗੋਬਿੰਦਗੜ੍ਹ ਦੇ ਸੀਨੀਅਰ ਸਿਟੀਜ਼ਨ ਵੇਦ ਪ੍ਰਕਾਸ਼ ਸੱਦੀ ਜੋ ਸ੍ਰੀ ਬ੍ਰਹਿਮ ਸਭਾ ਪੰਜਾਬ ਦੇ ਪੈਟ੍ਰਨ ਹਨ, ਦੀ ਗ੍ਰੀਨ ਪਾਰਕ ਦੇ ਬਾਹਰ  ਖੜ੍ਹੀ ਸਕੂਟੀ ਹੋ ਗਈ ਜਿਸ ਦੀ ਸੂਚਨਾ ਪੁਲਸ ਨੂੰ ਦਿੱਤੇ ਜਾਣ ਦੇ ਬਾਵਜੂਦ ਕੋਈ ਸੁਰਾਗ ਨਹੀਂ ਲੱਗਾ ਹੈ। ਵੇਦ ਪ੍ਰਕਾਸ਼ ਸੱਦੀ ਨੇ ਦੱਸਿਆ ਕਿ 14 ਸਤੰਬਰ ਨੂੰ ਉਹ ਰਾਤ 7:30 ਵਜੇ ਗ੍ਰੀਨ ਪਾਰਕ 'ਚ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਗਏ ਸਨ।
ਉਹ ਆਪਣੀ ਸਕੂਟੀ (ਨੰਬਰ ਪੀ. ਬੀ. -23ਪੀ-1696) ਗ੍ਰੀਨ ਪਾਰਕ ਦੇ ਬਾਹਰ ਖੜ੍ਹੀ ਕਰਕੇ ਅੰਦਰ ਸੈਰ ਕਰਨ ਲਗੇ ਤੇ ਜਦ ਤਕਰੀਬਨ 8 : 30 ਵਜੇ ਬਾਹਰ ਆ ਕੇ ਦੇਖਿਆ ਤਾਂ ਸਕੂਟੀ ਗਾਇਬ ਸੀ, ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਸ ਸਟੇਸ਼ਨ 'ਚ ਦਿੱਤੀ ਪਰ ਕੋਈ ਤਸੱਲੀ ਬਖਸ਼ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਹ ਜ਼ਿਲੇ ਦੀ ਐੱਸ. ਐੱਸ. ਪੀ. ਅਲਕਾ ਮੀਨਾ ਦੇ ਕੋਲ ਫਰਿਆਦ ਲੈ ਕੇ ਪਹੁੰਚ ਗਏ, ਜਿਨ੍ਹਾਂ ਨੇ ਜਲਦ ਕਾਰਵਾਈ ਦਾ ਭਰੋਸਾ ਦਿਵਾਇਆ ਹੈ।


Related News