ਫਿਰੋਜ਼ਪੁਰ ''ਚ ਦੀਵਾਲੀ ਦੇ ਤਿਉਹਾਰ ''ਤੇ ਦੁਕਾਨਦਾਰਾਂ ਦਾ ਬੁਰਾ ਹਾਲ

10/20/2017 1:34:17 PM


ਫਿਰੋਜ਼ਪੁਰ (ਸਨੀ ਚੌਪੜਾ) - ਪੂਰੇ ਦੇਸ਼ 'ਚ ਦੀਵਾਲੀ ਦਾ ਤਿਉਹਾਰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ, ਉਥੇ ਹੀ ਫਿਰੋਜ਼ਪੁਰ 'ਚ ਵੀ ਦੀਵਾਲੀ ਬੜੇ ਹੀ ਧੂਮ-ਧਾਮ ਨਾਲ ਮਨਾਈ ਗਈ। ਦੀਵਾਲੀ ਵਾਲੇ ਦਿਨ ਸ਼ਰੇਆਮ ਬਜ਼ਾਰਾਂ ਅਤੇ ਸੜਕਾਂ 'ਤੇ ਪਟਾਕੇ ਦੀਆਂ ਦੁਕਾਨਾਂ ਲਾ ਕੇ ਪਟਾਕੇ ਵੇਚੇ ਗਏ। ਵਰਣਨਯੋਗ ਇਹ ਹੈ ਕਿ ਜ਼ਿਲਾ ਪ੍ਰਸ਼ਾਸਨ ਨੇ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਪਟਾਕਿਆਂ ਦੀ ਥਾਂ ਨਿਰਧਾਰਤ ਕਰ ਦਿੱਤੀ ਸੀ। ਸਰਕਾਰ ਨੇ ਇਸ ਸਾਲ ਦੁਕਾਨਦਾਰਾਂ ਨੂੰ ਪਟਾਕਿਆਂ ਲਈ ਲਾਇਸੈਂਸ ਲੈਣ ਲਈ ਕਿਹਾ ਗਿਆ ਸੀ ਪਰ ਦੀਵਾਲੀ ਦਾ ਤਿਉਹਾਰ ਨੇੜੇ ਹੋਣ ਕਾਰਨ ਜ਼ਿਆਦਾਤਰ ਦੁਕਾਨਦਾਰ ਲਾਇਸੈਂਸ ਹੀ ਨਹੀਂ ਲੈ ਸਕੇ। ਇਸ ਵਾਰ ਦੀਵਾਲੀ ਦੇ ਤਿਉਹਾਰ 'ਤੇ ਬਜ਼ਾਰਾਂ ਦਾ ਹਾਲ ਬੁਰਾ ਹੋਣ ਕਾਰਨ ਕਾਰੋਬਾਰ ਠੱਪ ਰਿਹਾ, ਜਿਸ ਨਾਲ ਦੁਕਾਨਦਾਰ ਬਹੁਤ ਹੀ ਪ੍ਰੇਸ਼ਾਨ ਨਜ਼ਰ ਆ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਅਜਿਹਾ ਕੁਝ ਕਰਨਾ ਸੀ ਤਾਂ ਪਹਿਲਾਂ ਉਨ੍ਹਾਂ ਨੂੰ ਦੱਸਣਾ ਚਾਹੀਦਾ ਸੀ, ਤਾਂਕਿ ਉਹ ਲਾਇਸੈਂਸ ਜਾਰੀ ਕਰਵਾ ਲੈਂਦੇ।


Related News