ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮ ਵਿਰੋਧੀ ਦਲਾਂ ਦੇ ਗਲੇ ਨਹੀਂ ਉਤਰ ਰਹੇ : ਕਾਂਗਰਸੀ ਆਗੂ

06/27/2017 6:24:56 PM

ਬੱਧਨੀ ਕਲਾਂ - ਕੈਪਟਨ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮ ਵਿਰੋਧੀ ਦਲਾਂ ਦੇ ਗਲੇ ਨਹੀਂ ਉਤਰ ਰਹੇ ਅਤੇ ਉਹ ਰੌਲੇ-ਰੱਪੇ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕੋਸ਼ਿਸ਼ ਕਰ ਰਹੇ ਹਨ ਪਰ ਵਿਰੋਧੀ ਦਲਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਲੋਕ ਹੁਣ ਉਨ੍ਹਾਂ ਦੀਆਂ ਗੱਲਾਂ 'ਤੇ ਵਿਸ਼ਵਾਸ ਕਰਨ ਵਾਲੇ ਨਹੀਂ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਜਗਜੀਤ ਸਿੰਘ ਦੀਸਾ ਅਤੇ ਸੁਰਜੀਤ ਸਿੰਘ ਬੁਰਜ ਦੁੱਨਾਂ ਨੇ ਇੱਥੇ ਗੱਲਬਾਤ ਕਰਦਿਆਂ ਸਾਂਝੇ ਤੌਰ 'ਤੇ ਕੀਤਾ।  ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ, ਜੋ ਵਾਅਦੇ ਕੀਤੇ ਸਨ, ਉਹ ਇਕ-ਇਕ ਕਰ ਕੇ ਪੂਰੇ ਕੀਤੇ ਜਾ ਰਹੇ ਹਨ। ਜ਼ਮੀਨ ਕੁਰਕੀ ਨੂੰ ਰੋਕਣ ਲਈ ਸੰਵਿਧਾਨ 'ਚ ਬਦਲਾਅ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨਾ ਇਸ ਲੜੀ ਦਾ ਹੀ ਨਤੀਜਾ ਹੈ। ਕਾਂਗਰਸ ਸਰਕਾਰ ਸੱਤਾ 'ਚ ਆਈ ਨੂੰ ਅਜੇ ਸਿਰਫ 4 ਮਹੀਨੇ ਹੀ ਹੋਏ ਹਨ ਪਰ ਸਰਕਾਰ ਨੇ ਅਜਿਹੇ ਮਹੱਤਵਪੂਰਨ ਫੈਸਲੇ ਕਰ ਕੇ ਦਿਖਾ ਦਿੱਤੇ, ਜੋ ਅਕਾਲੀ ਦਲ ਦੀ ਸਰਕਾਰ 10 ਸਾਲਾਂ ਵਿਚ ਵੀ ਨਹੀਂ ਕਰ ਸਕੀ। 
ਕਿਸਾਨਾਂ ਦੇ ਹਿਤੈਸ਼ੀ ਅਖਵਾਉਣ ਵਾਲੇ ਮੰਡੀਕਰਨ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਵੀ 10 ਸਾਲ ਸਿਰਫ ਕੁਰਸੀ 'ਤੇ ਹੀ ਬੈਠੇ ਰਹੇ ਅਤੇ ਉਨ੍ਹਾਂ ਨਾ ਤਾਂ ਆਪਣੀ ਅਕਾਲੀ ਸਰਕਾਰ ਤੋਂ ਕੁਝ ਕਰਵਾਇਆ ਅਤੇ ਨਾ ਹੀ ਆਪ ਕਿਸਾਨਾਂ ਲਈ ਕੁਝ ਕੀਤਾ, ਹੁਣ ਜਦੋਂ ਕੈਪਟਨ ਸਰਕਾਰ ਨੇ ਕਿਸਾਨਾਂ ਲਈ ਮਹੱਤਵਪੂਰਨ ਫੈਸਲੇ ਕਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਬੇਤੁਕੇ ਬਿਆਨ ਦੇ ਕਿ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ।  ਇਸ ਦੌਰਾਨ ਐੱਮ. ਸੀ. ਕੁਲਦੀਪ ਸਿੰਘ, ਬਲਵੀਰ ਸਿੰਘ, ਜਸਵੀਰ ਸਿੰਘ ਆੜ੍ਹਤੀ, ਜਸਵਿੰਦਰ ਮੱਕੜ, ਕੁਲਦੀਪ ਬਿੰਨੀ, ਤਾਰਾ ਪ੍ਰੇਮੀ, ਗੁਰਮੀਤ ਸਿੰਘ ਸਾਬਕਾ ਐੱਮ. ਸੀ., ਰਜਿੰਦਰ ਘੋਟਾ, ਰਾਜੂ ਗੋਇਲ ਆਦਿ ਮੌਜੂਦ ਸਨ। 
 


Related News