ਚੋਰਾਂ ਨੇ ਸਬਮਰਸੀਬਲ ਮੋਟਰਾਂ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

10/16/2017 2:06:07 AM

ਕੋਟ ਈਸੇ ਖਾਂ,  (ਛਾਬੜਾ)-  ਬੀਤੀ 14 ਅਕਤੂਬਰ ਦੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਸ਼ਹਿਰ ਦੇ ਮੋਗਾ ਰੋਡ ਸੌਂਦ ਸਬਮਰਸੀਬਲ ਸਪੇਅਰ ਪਾਰਟਜ਼ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਦਾ ਸਾਮਾਨ ਅਤੇ ਹਜ਼ਾਰਾਂ ਦੀ ਨਕਦੀ ਉਡਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਇਸ ਸਬੰਧੀ ਪ੍ਰੀਤਮ ਸਿੰਘ ਪੁੱਤਰ ਪਾਲ ਸਿੰਘ ਵਾਸੀ ਕੜਿਆਲ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਭਤੀਜੇ ਗੁਰਨਾਦ ਸਿੰਘ ਪੁੱਤਰ ਹਾਕਮ ਸਿੰਘ ਦੀ ਮੋਗਾ ਰੋਡ 'ਤੇ ਸਬਮਰਸੀਬਲ ਮੋਟਰਾਂ ਦੀ ਸਪੇਅਰ ਪਾਰਟਸ ਦੀ ਦੁਕਾਨ ਹੈ, ਜਿਸ ਨੂੰ ਉਹ ਬੀਤੀ ਸ਼ਨੀਵਾਰ ਦੀ ਸ਼ਾਮ ਨੂੰ ਸਹੀ ਸਲਾਮਤ ਬੰਦ ਕਰ ਕੇ ਗਿਆ ਸੀ।   ਜਦੋਂ ਅੱਜ ਸਵੇਰੇ ਉਸ ਨੇ ਦੁਕਾਨ ਖੋਲ੍ਹੀ ਤਾਂ ਪਤਾ ਲੱਗਾ ਕਿ ਰਾਤ ਸਮੇਂ ਚੋਰਾਂ ਨੇ ਦੁਕਾਨ ਦੀ ਪਿਛਲੇ ਪਾਸੇ ਵਾਲੀ ਕੰਧ ਨੂੰ ਪਾੜ ਲਾ ਕੇ 3 ਲੱਖ ਰੁਪਏ ਦੇ ਸਾਮਾਨ ਤੋਂ ਇਲਾਵਾ ਗੱਲੇ 'ਚ ਪਈ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਚੋਰੀ ਦੀ ਸੂਚਨਾ ਮਿਲਦੇ ਹੀ ਥਾਣੇਦਾਰ ਮੁਖਿੰਦਰ ਸਿੰਘ ਅਤੇ ਹੌਲਦਾਰ ਰਾਜ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News