ਚੋਰਾਂ ਨੇ 3 ਘਰਾਂ ਨੂੰ ਬਣਾਇਆ ਨਿਸ਼ਾਨਾ

06/23/2017 6:25:09 AM

ਟਾਂਡਾ, (ਮੋਮੀ, ਸ਼ਰਮਾ, ਕੁਲਦੀਸ਼)- ਬੀਤੀ ਰਾਤ ਚੋਰਾਂ ਨੇ ਪਿੰਡ ਤਲਵੰਡੀ ਡੱਡੀਆਂ ਵਿਖੇ 3 ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਤੇ ਘਰੇਲੂ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਇਕੱਤਰ ਜਾਣਕਾਰੀ ਮੁਤਾਬਿਕ ਚੋਰਾਂ ਨੇ ਸਾਬਕਾ ਸਰਪੰਚ ਮਲੂਕ ਸਿੰਘ ਦੇ ਘਰ ਦੇ ਤਾਲੇ ਤੋੜ ਕੇ ਸਾਰਿਆਂ ਹੀ ਕਮਰਿਆਂ ਦੀ ਫੋਲਾ-ਫਰਾਲੀ ਕੀਤੀ ਤੇ ਅਲਮਾਰੀ 'ਚੋਂ ਕਰੀਬ 20 ਹਜ਼ਾਰ ਰੁਪਏ ਚੋਰੀ ਕਰ ਲਏ। 
ਇਸ ਸਬੰਧੀ ਘਰ ਦੀ ਦੇਖਭਾਲ ਕਰ ਰਹੇ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉੁਸ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਆਪਣੇ ਘਰ ਚਲਾ ਗਿਆ ਸੀ ਕਿ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।  ਇਸੇ ਤਰ੍ਹਾਂ ਹੀ ਚੋਰਾਂ ਨੇ ਮਲਕੀਤ ਸਿੰਘ ਪੁੱਤਰ ਮੋਹਣ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ, ਇਸ ਤੋਂ ਇਲਾਵਾ ਇੰਦਰ ਸਿੰਘ ਪੁੱਤਰ ਸਰਦਾਰ ਸਿੰਘ ਦੇ ਘਰੋਂ ਇਕ ਐੱਲ. ਸੀ. ਡੀ. ਤੇ ਮਾਈਕਰੋਵੇਵ ਚੋਰੀ ਕਰ ਲਿਆ। ਚੋਰੀ ਸਬੰਧੀ ਟਾਂਡਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


Related News