ਚੋਰੀ ਦੀ ਇਨੋਵਾ ਗੱਡੀ ਸਮੇਤ ਇਕ ਕਾਬੂ

12/10/2017 2:06:19 AM

ਮੋਗਾ,   (ਆਜ਼ਾਦ)-  ਪੁਲਸ ਵੱਲੋਂ ਵ੍ਹੀਕਲ ਚੋਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਤੋਂ ਚੋਰੀ ਦੀ ਇਕ ਇਨੋਵਾ ਗੱਡੀ ਬਰਾਮਦ ਕੀਤੀ ਗਈ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਸਪੈਸ਼ਲ ਸੈੱਲ ਦੇ ਸਹਾਇਕ ਥਾਣੇਦਾਰ ਪਿੱਪਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੁੱਘੀਪੁਰਾ ਚੌਕ ਵੱਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਜਸਕੀਰਤ ਸਿੰਘ ਨਿਵਾਸੀ ਪਿੰਡ ਪਲਾਸੋਰ ਤਰਨਤਾਰਨ ਹਾਲ ਆਬਾਦ ਦਿੱਲੀ ਇਕ ਇਨੋਵਾ ਗੱਡੀ 'ਤੇ ਜਾਅਲੀ ਨੰਬਰ ਪਲੇਟਾਂ ਲਾ ਕੇ ਘੁੰਮ ਰਿਹਾ ਅਤੇ ਉਹ ਉਸ ਗੱਡੀ ਨੂੰ ਮੋਗਾ ਵਿਖੇ ਸ਼ਹਿਰ 'ਚ ਵੇਚਣ ਲਈ ਆ ਰਿਹਾ ਹੈ, ਜਿਸ 'ਤੇ ਨਾਕਾਬੰਦੀ ਕਰ ਕੇ ਉਸ ਨੂੰ ਕਾਬੂ ਕੀਤਾ ਗਿਆ।  ਗੱਡੀ ਦੀ ਕੀਮਤ 15 ਲੱਖ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਪੁਲਸ ਵੱਲੋਂ ਵੀ ਗੱਡੀ ਚੋਰੀ ਹੋਣ 'ਤੇ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਹੋਰ ਵੀ ਕਈ ਵ੍ਹੀਕਲ ਚੋਰੀਆਂ ਦੇ ਸੁਰਾਗ ਮਿਲਣ ਦੀ ਸੰਭਾਵਨਾ ਹੈ।


Related News