ਸੁਸਾਇਟੀ ਨੇ ਵਿਧਾਇਕ ਰਿੰਕੂ ਦੇ ਰਾਹੀਂ ਸੀਵਰੇਜ ਦਾ ਕੰਮ ਕਰਵਾਇਆ ਸ਼ੁਰੂ

06/27/2017 7:29:00 AM

ਜਲੰਧਰ, (ਖੁਰਾਣਾ)- ਕਾਲਾ ਸੰਘਿਆਂ ਰੋਡ 'ਤੇ ਪੈਂਦੀ ਈਸ਼ਵਰ ਨਗਰ ਕਾਲੋਨੀ 'ਚ ਨਿਗਮ ਚੋਣਾਂ ਦੀ ਦ੍ਰਿਸ਼ਟੀਗਤ ਸਿਆਸਤ ਤੇਜ਼ ਹੋ ਗਈ ਹੈ। ਈਸ਼ਵਰ ਨਗਰ ਵੈਲਫੇਅਰ ਸੁਸਾਇਟੀ ਦੀ ਇਕ ਬੈਠਕ ਚੇਅਰਮੈਨ ਮਨੋਜ ਅਰੋੜਾ ਅਤੇ ਮਹਿਲਾ ਪ੍ਰਧਾਨ ਸਰਬਜੀਤ ਕੌਰ ਦੀ ਪ੍ਰਧਾਨਗੀ 'ਚ ਹੋਈ, ਜਿਸ ਦੌਰਾਨ ਵਿਧਾਇਕ ਸੁਸ਼ੀਲ ਰਿੰਕੂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਕਾਲੋਨੀ 'ਚ ਬਾਕੀ ਗਲੀਆਂ 'ਚ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ। ਸੁਸਾਇਟੀ ਜਨਰਲ ਸਕੱਤਰ ਸੋਂਧੀ, ਮੁਨੀਸ਼ ਸ਼ਰਮਾ, ਸਤੀਸ਼ ਭੱਟੀ, ਰਾਧਾ ਘਈ, ਸ਼ਸ਼ੀ ਸ਼ਰਮਾ ਆਦਿ ਨੇ ਵਿਧਾਇਕ ਸੁਸ਼ੀਲ ਰਿੰਕੂ ਦੀ ਜਿਥੇ ਪ੍ਰਸ਼ੰਸਾ ਕੀਤੀ, ਉਥੇ ਕੌਂਸਲਰ ਸੁਰਿੰਦਰ ਕੌਰ 'ਤੇ ਭੜਾਸ ਕੱਢੀ ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਕਾਲੋਨੀ ਦੇ ਵਿਕਾਸ ਵੱਲ ਕਦੇ ਧਿਆਨ ਨਹੀਂ ਦਿੱਤਾ। ਕੌਂਸਲਰ 'ਤੇ ਇਹ ਵੀ ਦੋਸ਼ ਲਾਇਆ ਗਿਆ ਕਿ ਹੁਣ ਉਹ ਆਪਣੇ ਲਈ ਨਵਾਂ ਵਾਰਡ ਤਲਾਸ਼ ਕਰ ਰਹੀ ਹੈ।


Related News