ਦੁਕਾਨ ''ਚੋਂ ਨੌਸਰਬਾਜ਼ ਔਰਤ ਪਰਸ ਚੋਰੀ ਕਰ ਕੇ ਫਰਾਰ

10/18/2017 1:13:09 AM

ਬਟਾਲਾ,   (ਬੇਰੀ)-  ਸਿਟੀ ਰੋਡ ਸਥਿਤ ਇਕ ਦੁਕਾਨ ਤੋਂ ਔਰਤ ਦਾ ਪਰਸ ਚੋਰੀ ਕਰ ਕੇ ਨੌਸਰਬਾਜ਼ ਔਰਤ ਵੱਲੋਂ ਰਫੂਚੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 
ਪੁਲਸ ਥਾਣਾ ਸਿਟੀ ਵਿਖੇ ਦਰਜ ਕਰਵਾਈ ਰਿਪੋਰਟ 'ਚ ਕਿਰਨਦੀਪ ਕੌਰ ਪਤਨੀ ਲਵਪ੍ਰੀਤ ਸਿੰਘ ਵਾਸੀ ਪਿੰਡ ਰੰਗੜ ਨੰਗਲ ਨੇ ਦੱਸਿਆ ਕਿ ਉਹ ਬਟਾਲਾ ਸਿਟੀ ਰੋਡ 'ਤੇ ਸਥਿਤ ਇਕ ਦੁਪੱਟਿਆਂ ਵਾਲੀ ਦੁਕਾਨ 'ਚ ਖਰੀਦਦਾਰੀ ਕਰਨ ਲਈ ਆਈ ਸੀ ਕਿ ਉਥੇ ਮੌਜੂਦ ਇਕ ਨੌਸਰਬਾਜ਼ ਮਹਿਲਾ ਬੜੀ ਚਲਾਕੀ ਨਾਲ ਉਸਦਾ ਪਰਸ ਚੋਰੀ ਕਰਕੇ ਲੈ ਗਈ। ਕਿਰਨਦੀਪ ਕੌਰ ਨੇ ਦੱਸਿਆ ਕਿ ਚੋਰੀ ਹੋਏ ਪਰਸ ਵਿਚ 8000 ਰੁਪਏ, ਇਕ ਚੈੱਕ, ਦੋ ਮੋਬਾਇਲ, ਏ. ਟੀ. ਐੱਮ. ਕਾਰਡ ਅਤੇ ਹੋਰ ਕੀਮਤੀ ਸਾਮਾਨ ਸੀ। 
ਇਸ ਬਾਰੇ 'ਚ ਹੋਰ ਜਾਣਕਾਰੀ ਦਿੰਦਿਆਂ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਕਿਰਨਦੀਪ ਕੌਰ ਦਾ ਪਰਸ ਚੋਰੀ ਕਰਨ ਵਾਲੀ ਔਰਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ ਜੋ ਪਰਸ ਚੋਰੀ ਕਰ ਕੇ ਉਥੋਂ ਭੱਜ ਰਹੀ ਸੀ। 


Related News