ਕੁਦਰਤ ਦੀ ਮਾਰ ਝੱਲ ਰਹੇ ਪੀੜਤ ਕਿਸਾਨਾਂ ਦੀ ਮਦਦ ਲਈ ਪੰਜਾਬ ਸਰਕਾਰ ਚੁੱਕੇਗੀ ਇਹ ਕਦਮ (ਦੇਖੋ ਤਸਵੀਰਾਂ)

04/17/2017 7:03:33 PM

ਪਟਿਆਲਾ(ਰਾਜੇਸ਼)— ਵਿਧਾਨ ਸਭਾ ਹਲਕਾ ਸਨੌਰ ਦੇ ਪਿੰਡ ਖਾਕਟਾਂ ਕਣਕ ਦੀ ਫਸਲ ਦੇ ਮਾਮਲੇ ''ਚ ਪੀੜਤ ਕਿਸਾਨਾਂ ਨੂੰ ਹੌਂਸਲਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਜ਼ਿਲੇ ਦੇ ਤਮਾਮ ਅਧਿਕਾਰੀਆਂ ਦੀ ਟੀਮ ਨੂੰ ਨਾਲ ਲੈ ਕੇ ਖਾਕਟਾਂ ਪਹੁੰਚੇ। ਇਸ ਦੌਰਾਨ ਲਾਲ ਸਿੰਘ ਦੇ ਨਾਲ ਐੱਸ. ਡੀ. ਐੱਮ. ਪਟਿਆਲਾ ਪੂਜਾ ਸਿਆਲ, ਜ਼ਿਲਾ ਮੰਡੀ ਅਫਸਰ ਸਮੇਤ ਹੋਰ ਕਈ ਉੱਚ ਅਧਿਕਾਰੀ ਵੀ ਸਨ। ਲਾਲ ਸਿੰਘ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਆਰਥਿਕ ਮਦਦ ਕਰੇਗੀ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਆਫਤ ਦੇ ਸਾਹਮਣੇ ਇਨਸਾਨ ਬੇਬਸ ਹੋ ਜਾਂਦਾ ਹੈ ਪਰ ਪੰਜਾਬ ਸਰਕਾਰ ਪੀੜਤ ਕਿਸਾਨਾਂ ਦੇ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਫਸਲ ਦਾ ਮੁਆਵਜ਼ਾ ਦਿੱਤਾ ਜਾਵੇਗਾ। ਲਾਲ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਖਾਕਟਾਂ ਕਲਾਂ ਅਤੇ ਖਾਕਟਾਂ ਖੁਰਦ ''ਚ ਕੁਝ ਕਿਸਾਨਾਂ ਦੀ ਫਸਲ ਨੂੰ ਅਚਾਨਕ ਅੱਗ ਲੱਗ ਗਈ ਸੀ, ਜਿਸ ਨਾਲ 25 ਏਕੜ ਫਸਲ ਸੜ ਗਈ ਸੀ। ਅਗਲੇ ਹੀ ਦਿਨ ਉਸੇ ਜਗ੍ਹਾ ''ਤੇ 150 ਏਕੜ ਫਸਲ ਅੱਗ ਦੀ ਭੇਟ ਚੜ੍ਹ ਗਈ। ਉਥੇ ਹੀ ਪੀੜਤ ਕਿਸਾਨ ਤਾਰਾ ਸਿੰਘ, ਅਮਨਿੰਦਰ ਸਿੰਘ, ਲਖਵਿੰਦਰ ਸਿੰਘ, ਬਲਦੇਵ ਸਿੰਘ, ਮੇਲਾ ਸਿੰਘ, ਉਜਾਗਰ ਸਿੰਘ ਸਮੇਤ ਕਈਆਂ ਨੇ ਚੇਅਰਮੈਨ ਮੰਡੀ ਬੋਰਡ ਨੂੰ ਆਪਣੀ ਵਿਵਸਥਾ ਸੁਣਾਈ।


Related News