ਮਾੜੀ ਨੀਅਤ ਨਾਲ ਗੁਰੂਘਰ ''ਚ ਦਾਖਲ ਹੋਇਆ ਵਿਅਕਤੀ ਦਬੋਚਿਆ

08/15/2017 1:00:30 AM

ਸੰਗਰੂਰ,   (ਬਾਵਾ)-  ਥਾਣਾ ਸਿਟੀ ਪੁਲਸ ਨੇ ਗੁਰਦੁਆਰਾ ਸਾਹਿਬ ਕ੍ਰਿਸ਼ਨਪੁਰਾ ਵਿਚ ਮਾੜੀ ਨੀਅਤ ਨਾਲ ਦਾਖਲ ਹੋਣ ਵਾਲੇ ਵਿਅਕਤੀ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾਵਾਂ ਲਾ ਕੇ ਗ੍ਰਿਫਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਕੱਲ ਦੇਰ ਸ਼ਾਮ ਇਕ ਵਿਅਕਤੀ ਗੁਰਦੁਆਰਾ ਸਾਹਿਬ ਵਿਚ ਮਾੜੀ ਨੀਅਤ ਨਾਲ ਆ ਗਿਆ ਅਤੇ ਗੁਰਦੁਆਰਾ ਸਾਹਿਬ ਦੀ ਉਪਰਲੀ ਮੰਜ਼ਿਲ ਵਿਖੇ ਜਿਥੇ ਸੱਚਖੰਡ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਸ਼ੋਭਿਤ ਸਨ, ਉਥੇ ਪਏ ਸੁਖਆਸਨ ਦੇ ਬੈੱਡ ਹੇਠਾਂ ਲੁਕ ਲਿਆ। ਜਿਸ ਨੂੰ ਗੁਰਦੁਆਰਾ ਸਾਹਿਬ ਦੇ ਗੰ੍ਰਥੀ ਸਿੰਘ ਨੇ ਆਪਣੇ ਪੁੱਤਰ ਅਤੇ ਹੋਰ ਲੋਕਾਂ ਦੀ ਮਦਦ ਨਾਲ ਫੜ ਕੇ ਪੁਲਸ ਹਵਾਲੇ ਕਰ ਦਿੱਤਾ। 
ਪੁਲਸ ਕੋਲ ਰਛਪਾਲ ਸਿੰਘ ਗੰ੍ਰਥੀ ਗੁਰਦੁਆਰਾ ਸਾਹਿਬ ਨੇ ਰਿਪੋਰਟ ਦਰਜ ਕਰਵਾਈ ਹੈ ਕਿ ਉਕਤ ਵਿਅਕਤੀ ਗੁਰਦੁਆਰਾ ਸਾਹਿਬ ਵਿਚ ਬਣੇ ਸੱਚਖੰਡ ਵਿਚ ਲੁਕਿਆ ਹੋਇਆ ਮਿਲਿਆ ਹੈ। ਉਕਤ ਵਿਅਕਤੀ, ਜਿਸਦਾ ਨਾਂ ਹਰਮੇਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਬਿੱਲੀ ਚੌਕ ਸ਼ਾਹਕੋਟ (ਜਲੰਧਰ) ਹੈ, ਦੇ ਬੈਗ 'ਚ ਕੱਪੜਿਆਂ ਤੋਂ ਇਲਾਵਾ ਸਿਗਰਟਾਂ ਆਦਿ ਅਤੇ ਲੋਹੇ ਦੀ ਰਾਡ ਸੀ। ਪੁਲਸ ਨੇ ਰਛਪਾਲ ਸਿੰਘ ਦੇ ਬਿਆਨ 'ਤੇ ਕਾਰਵਾਈ ਕਰਦਿਆਂ ਹਰਮੇਲ ਸਿੰਘ ਨੂੰ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ।


Related News