ਈਸਾਈ ਧਰਮ ਦੇ ਲੋਕਾਂ ''ਚ ਰੋਸ ਦੀ ਲਹਿਰ

06/27/2017 12:03:02 AM

ਮੋਗਾ,  (ਪਵਨ ਗਰੋਵਰ/ਗੋਪੀ ਰਾਊਕੇ)-  ਪ੍ਰਭੂ ਯਿਸੂ ਮਸੀਹ ਅਤੇ ਮਾਤਾ ਮਰੀਅਮ 'ਤੇ ਸੋਸ਼ਲ ਮੀਡੀਆ 'ਤੇ ਗਲਤ ਟਿੱਪਣੀ ਅਤੇ ਇਤਰਾਜ਼ਯੋਗ ਸ਼ਬਦਾਵਲੀ ਦਾ ਪ੍ਰਯੋਗ ਕਰਨ 'ਤੇ ਈਸਾਈ ਧਰਮ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। 
ਇਸ ਸਬੰਧੀ ਸਮੁਦਾਇ ਦੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਸਥਾਨਕ ਜੀ. ਟੀ. ਰੋਡ ਸਥਿਤ ਸੀ. ਐੱਨ. ਆਈ. ਚਰਚ ਵਿਚ ਚੇਅਰਮੈਨ ਪਾਦਰੀ ਵਿਕਰਾਂਤ ਅਤੇ ਪ੍ਰਧਾਨ ਸੁਨੀਲ ਜੌਹਲ ਭੋਲਾ ਦੀ ਅਗਵਾਈ 'ਚ ਹੋਈ, ਜਿਸ ਵਿਚ ਉਨ੍ਹਾਂ ਅਜਿਹਾ ਕਰਨ ਵਾਲਿਆਂ ਖਿਲਾਫ ਰੋਸ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਘਟੀਆ ਕੰਮ ਕਰਨ ਵਾਲਿਆਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ। 
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਨੀਲ ਜੌਹਲ ਭੋਲਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਪ੍ਰਭੂ ਯਿਸੂ ਅਤੇ ਮਾਤਾ ਮਰੀਅਮ 'ਤੇ ਇਕ ਹੋਰ ਧਰਮ ਨਾਲ ਸਬੰਧਿਤ ਵਿਅਕਤੀ ਵੱਲੋਂ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਹੈ, ਜਿਸ ਨਾਲ ਈਸਾਈ ਸਮੁਦਾਇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। 
ਉਨ੍ਹਾਂ ਕਿਹਾ ਕਿ ਵੀਡੀਓ ਨੂੰ ਲੈ ਕੇ ਪੂਰੀ ਦੁਨੀਆ ਵਿਚ ਵਸੇ ਈਸਾਈ ਧਰਮ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਪ੍ਰਭੂ ਯਿਸੂ ਮਸੀਹ ਅਤੇ ਮਾਤਾ ਮਰੀਅਮ 'ਤੇ ਕੀਤੀ ਗਈ ਟਿੱਪਣੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਪੰਜਾਬ ਵਿਚ ਇਸ ਸਬੰਧੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। 
ਇਸ ਸਮੇਂ ਪਾਦਰੀ ਸਤਪਾਲ, ਪ੍ਰਸ਼ਾਂਤ, ਪੁਨੀਤ ਗਿੱਲ, ਅਨਿਲ ਚੌਹਾਨ, ਸੰਜੀਵ ਅਟਵਾਲ, ਜੌਸਫ, ਪੋਲਸ ਗਿੱਲ, ਪਿਆਰਾ ਮਸੀਹ, ਰਾਜਪਾਲ, ਵਿਪਨ ਗਿੱਲ, ਸੰਨੀ, ਵਿਜੇ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ। 


Related News