ਮਾਮਲਾ ਦਸਤਾਰ ਦੀ ਬੇਅਦਬੀ ਦਾ ''ਆਪ'' ਵਰਕਰਾਂ ਨੇ ਸਪੀਕਰ ਦਾ ਪੁਤਲਾ ਫੂਕਿਆ

06/24/2017 7:43:59 AM

ਖਡੂਰ ਸਾਹਿਬ, (ਜਸਵਿੰਦਰ)— ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਦੀ ਦਸਤਾਰ ਉਤਾਰਨ ਅਤੇ ਇਕ ਮਹਿਲਾ ਵਿਧਾਇਕਾ ਨਾਲ ਕੀਤੀ ਗਈ ਧੱਕਾਮੁੱਕੀ ਦੇ ਵਿਰੋਧ ਵਿਚ ਹਲਕਾ ਖਡੂਰ ਸਾਹਿਬ ਦੇ 'ਆਪ' ਵਰਕਰਾਂ ਵੱਲੋਂ ਹਲਕੇ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਖੁਵਾਸਪੁਰ ਦੀ ਅਗਵਾਈ ਹੇਠ ਕਸਬਾ ਖਡੂਰ ਸਾਹਿਬ ਦੇ ਮੇਨ ਬਾਜ਼ਾਰ ਵਿਚ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। 
ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਬਿੱਟੂ ਖੁਵਾਸਪੁਰ ਨੇ ਕਿਹਾ ਕਿ ਸੂਬੇ ਦੀ ਸਤਾ ਹਥਿਆਉਣ ਲਈ ਕੈਪਟਨ ਐਂਡ ਪਾਰਟੀ ਨੇ ਲੋਕਾਂ ਨਾਲ ਵੱਡਾ ਵਿਸ਼ਵਾਸਘਾਤ ਕਰਦਿਆਂ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਵਾਅਦਿਆਂ ਦਾ ਲਾਰਾ ਲਾਇਆ ਸੀ ਪਰ ਹੁਣ ਜਦੋਂ ਇਨ੍ਹਾਂ ਕੋਲੋਂ ਕੀਤੇ ਹੋਏ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਤਾਂ ਕੈਪਟਨ ਦੇ ਇਸ਼ਾਰੇ 'ਤੇ ਸਪੀਕਰ ਨੇ 'ਆਪ' ਦੇ ਸਿੱਖ ਵਿਧਾਇਕ ਦੀ ਪੱਗ ਉਤਰਵਾਈ ਅਤੇ ਮਹਿਲਾ ਵਿਧਾਇਕਾ ਨੂੰ ਧੱਕੇ ਮਰਵਾਏ ਜੋ ਕਿ ਲੋਕਤੰਤਰ ਦਾ ਸ਼ਰੇਆਮ ਘਾਣ ਹੈ।
ਉਨ੍ਹਾਂ ਵਿੱਤ ਮੰਤਰੀ ਵੱਲੋਂ ਕਿਸਾਨਾਂ ਦੀ ਤੁਲਨਾ ਭਿਖਾਰੀਆਂ ਨਾਲ ਕਰਨ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਲਈ ਆਖਰੀ ਸਾਹ ਤੱਕ ਸੰਘਰਸ਼ ਕਰਦੀ ਰਹੇਗੀ। ਇਸ ਦੌਰਾਨ ਪਾਰਟੀ ਆਗੂ ਡਾ. ਹਰਿੰਦਰ ਸਿੰਘ ਕੋਟਲੀ, ਯੂਥ ਆਗੂ ਕੰਵਰ ਸੰਧੂ, ਸਵਰਨ ਸਿੰਘ ਰੂੜੇਆਸਲ, ਧਰਮ ਸਿੰਘ ਬਾਗੜੀਆ, ਸੁਖਬੀਰ ਸਿੰਘ, ਪਰਮਪਾਲ ਸਿੰਘ ਭਰੋਵਾਲ, ਸਾਹਬ ਸਿੰਘ, ਕਿਸਾਨ ਆਗੂ ਦਿਲਬਾਗ ਸਿੰਘ, ਬਾਬਾ ਮਹਿੰਦਰ ਸਿੰਘ, ਤਰਸੇਮ ਸਿੰਘ ਚੌਧਰੀ, ਠੇਕੇਦਾਰ ਬਲਵਿੰਦਰ ਸਿੰਘ, ਠੇਕੇਦਾਰ ਹਰਜੀਤ ਸਿੰਘ, ਮਾਸਟਰ ਮੰਗਲ ਸਿੰਘ, ਦਿਲਬਾਗ ਸਿੰਘ, ਬਲਬੀਰ ਸਿੰਘ ਸਮਰਾ, ਹਰਸਿਮਰਤਪਾਲ ਸਿੰਘ ਰਾਕੀ ਬਦੇਸ਼ੇ, ਜੋਬਨ ਗਿੱਲ, ਮਾ. ਪੂਰਨ ਸਿੰਘ ਆਦਿ ਹਾਜ਼ਰ ਸਨ।
ਤਰਨਤਾਰਨ,  (ਆਹਲੂਵਾਲੀਆ)-ਬੀਤੇ ਦਿਨ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ਦੌਰਾਨ 'ਆਪ' ਮੈਂਬਰਾਂ ਅਤੇ ਮਾਰਸ਼ਲ ਵਿਚ ਹੋਈਆਂ ਝੜਪਾਂ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਸੀਨੀ. ਆਗੂ ਡਾ. ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਹੇਠ ਬੋਹੜੀ ਚੌਕ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਹਾਜ਼ਰ ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਆਗੂ ਡਾ. ਕਸ਼ਮੀਰ ਸਿੰਘ ਸੋਹਲ ਅਤੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਜੋ ਵਿਧਾਨ ਸਭਾ ਵਿਚ ਘਟਨਾ ਵਾਪਰੀ ਹੈ ਉਸ ਨੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ। ਇਸ ਮੌਕੇ ਡਾ. ਕੁਲਦੀਪ ਸਿੰਘ, ਦਲਜੀਤ ਸਿੰਘ ਲਾਲਪੁਰਾ, ਸੁਖਚੈਨ ਢਿੱਲੋਂ, ਬੀਬੀ ਰਣਜੀਤ ਕੌਰ, ਲਵਪ੍ਰੀਤ ਕੌਰ, ਸਰਬਜੀਤ ਕੌਰ, ਦਲਜਿੰਦਰ ਸਿੰਘ ਖਾਲੜਾ, ਬਲਬੀਰ ਸਿੰਘ, ਗੁਰਮੀਤ ਸਿੰਘ, ਭੁਪਿੰਦਰ ਸਿੰਘ, ਠੇਕੇਦਾਰ ਅਵਤਾਰ ਸਿੰਘ, ਸੁਖਦੇਵ ਸਿੰਘ ਕੋਹਾੜਕਾ ਆਦਿ ਹਾਜ਼ਰ ਸਨ।


Related News