ਡੇਰਾ ਸੱਚਾ ਸੌਦਾ ਪ੍ਰਮੱਖ ਦੇ ਮਾਮਲੇ ''ਚ ਫੈਸਲੇ ਤੋਂ ਪਹਿਲਾਂ ਪੁਲਸ ਕਰਮੀਆਂ ਦੀ ਛੁੱਟੀ ਰੱਦ

08/17/2017 11:11:03 PM

ਚੰਡੀਗੜ੍ਹ— ਹਰਿਆਣਾ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ  ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਜਿਨਸੀ ਸ਼ੋਸ਼ਣ ਮਾਮਲੇ 'ਚ 25 ਅਗਸਤ ਨੂੰ ਵਿਸ਼ੇਸ਼ ਅਦਾਲਤ ਵੱਲੋਂ ਸੁਣਾਏ ਜਾਣ ਵਾਲੇ ਫੈਸਲੇ ਦੇ ਮੱਦੇਨਜ਼ਰ ਕਾਨੂੰਨ ਅਤੇ ਵਿਵਸਥਾ ਯਕੀਨੀ ਕਰਨ ਲਈ ਪੁਲਸ ਕਰਮੀਆਂ ਦੀ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਕੇਂਦਰ ਤੋਂ ਨੀਮ ਫੌਜੀ ਬਲਾਂ ਦੀ 150 ਕੰਪਨੀਆਂ ਦੀ ਮੰਗ ਕੀਤੀ ਹੈ।
ਹਰਿਆਣਾ ਦੇ ਡੀ.ਜੀ.ਪੀ. ਬੀ.ਐੱਸ. ਸੰਧੂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਪ੍ਰਮੁੱਖ ਨਾਲ ਜੁੜੇ ਮਾਮਲੇ 'ਚ ਅਗਲੇ ਹਫਤੇ ਜਾਣ ਵਾਲੇ ਫੈਸਲੇ ਨੂੰ ਧਿਆਨ ਰੱਖਦੇ ਹੋਏ ਸੂਬੇ 'ਚ ਸੁਰੱਖਿਆ ਦੇ ਮੌਜੂਦਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ''ਕੋਈ ਵੀ ਅਣਸੁੱਖਾਵੀ ਘਟਨਾ ਨਹੀਂ ਹੋਣ ਦਿੱਤੀ ਜਾਵੇਗੀ।'' ਨਾਲ ਹੀ ਕਿਹਾ ਕਿ ਸੂਬਾ ਪੁਲਸ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਡੀ.ਜੀ.ਪੀ. ਨੇ ਕਿਹਾ, ''ਅਸੀਂ ਕੇਂਦਰ ਤੋਂ ਨੀਮ ਫੌਜੀ ਬਲਾਂ ਦੀ 150 ਕੰਪਨੀਆਂ ਦੀ ਮੰਗ ਕੀਤੀ ਹੈ। ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਪੁਲਸ ਕਰਮੀਆਂ ਦੀ ਛੁੱਟੀ ਵੀ ਰੱਦ ਕਰ ਦਿੱਤੀ ਗਈ ਹੈ।'' ਉਨ੍ਹਾਂ ਕਿਹਾ ਕਿ ਸੂਬੇ ਦੇ ਪੰਚਕੁਲਾ, ਸਿਰਸਾ, ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਕੈਥਲ, ਹਿਸਾਰ, ਫਤੇਹਾਬਾਦ ਅਤੇ ਜੀਂਦ ਦੇ ਸੰਵੇਦਨਸ਼ੀਲ ਇਲਾਕਿਆਂ 'ਚ ਨਿਗਰਾਨੀ ਰੱਖੀ ਜਾ ਰਹੀ ਹੈ।


Related News