ਜ਼ਖਮੀ ਹੋਏ ਫਾਇਨਾਂਸਰ ਨੇ ਤੋੜਿਆ ਦਮ

12/12/2017 6:20:35 AM

ਜਲੰਧਰ, (ਮਹੇਸ਼)- ਰਾਮਾ ਮੰਡੀ ਚੌਕ ਨੇੜੇ 6 ਦਸੰਬਰ ਦੀ ਰਾਤ 12 ਵਜੇ ਤੋਂ ਬਾਅਦ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਗੰਭੀਰ ਰੂਪ ਵਿਚ ਜ਼ਖਮੀ ਹੋਏ ਕਰੀਬ 28 ਸਾਲਾ ਇਕ ਨੌਜਵਾਨ ਦੀ ਅੱਜ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਿਤ ਕੁਮਾਰ ਉਰਫ ਮਾਈਕਲ ਪੁੱਤਰ ਰਾਜ ਕੁਮਾਰ ਰਾਣਾ ਵਾਸੀ ਤੁਲਸੀ ਸਰਪੰਚ ਵਾਲੀ ਗਲੀ ਦਕੋਹਾ ਦੇ  ਰੂਪ ਵਿਚ ਹੋਈ ਹੈ, ਜੋ ਰਾਮਾ ਮੰਡੀ ਵਿਚ ਫਾਇਨਾਂਸ ਦਾ ਕੰਮ ਕਰਦਾ ਹੈ।  ਥਾਣਾ ਕੈਂਟ ਦੀ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਮਿਤ ਕੁਮਾਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਅਮਿਤ (ਮਾਈਕਲ) ਹਾਦਸੇ ਵਾਲੇ ਦਿਨ ਜਲੰਧਰ ਕੈਂਟ ਸਥਿਤ ਆਪਣੇ ਦੋਸਤ ਨੂੰ ਮਿਲ ਕੇ ਘਰ ਵਾਪਸ ਆ ਰਿਹਾ ਸੀ ਕਿ ਕੋਈ ਅਣਪਛਾਤਾ ਵਾਹਨ ਉਸ ਨੂੰ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਪਿਛਲੇ 4-5 ਦਿਨਾਂ ਤੋਂ ਮਾਈਕਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ, ਜਿਸ ਵਿਚ ਉਹ  ਹਾਰ ਗਿਆ। 6 ਮਹੀਨੇ ਪਹਿਲਾਂ ਹੀ ਮਾਈਕਲ  ਦਾ ਵਿਆਹ ਹੋਇਆ ਸੀ। ਮਾਂ ਆਸ਼ਾ ਰਾਣੀ ਦੀ ਇਕ ਸਾਲ ਪਹਿਲਾਂ ਹੀ ਕਿਡਨੀਆਂ ਖਰਾਬ ਹੋਣ ਕਾਰਨ ਮੌਤ ਹੋ ਗਈ ਸੀ। 


Related News