ਵਿਧਾਨ ਸਭਾ ''ਚ ਵਾਪਰੀ ਘਟਨਾ ਅਫਸੋਸਜਨਕ : ਡਿਪਟੀ ਸਪੀਕਰ ਭੱਟੀ

06/26/2017 7:51:00 AM

ਮਲੋਟ  (ਜੁਨੇਜਾ) - ਸੂਬੇ 'ਚ ਅਕਾਲੀ-ਭਾਜਪਾ ਦੇ 10 ਸਾਲਾਂ ਦੇ ਲੰਬੇ ਕਾਲੇ ਕਾਰਜਕਾਲ ਪਿੱਛੋਂ ਪਹਿਲਾ ਸੈਸ਼ਨ ਹੋਇਆ ਹੈ, ਜਿਸ ਤੋਂ ਬਾਅਦ ਸੂਬੇ 'ਚ ਲੋਕ ਪੱਖੀ ਫੈਸਲੇ ਲਏ ਗਏ ਹਨ ਅਤੇ ਅਗਲੇ ਦਿਨਾਂ ਵਿਚ ਚੌਮੁਖੀ ਵਿਕਾਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਹ ਦਾਅਵਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਅਜੈਬ ਸਿੰਘ ਭੱਟੀ ਨੇ ਕੀਤਾ। ਉਨ੍ਹਾਂ ਵਿਧਾਨ ਸਭਾ 'ਚ ਹੋਈ ਧੱਕਾਮੁੱਕੀ ਅਤੇ ਪਗੜੀ ਲਹਿਣ ਦੀ ਘਟਨਾ ਨੂੰ ਅਫਸੋਸਜਨਕ ਦੱਸਦਿਆਂ ਕਿਹਾ ਕਿ ਇਹ ਮੌਕੇ 'ਤੇ ਬਣੇ ਹਾਲਾਤ ਕਾਰਨ ਹੋਇਆ ਹੈ। ਇਸ ਮਾਮਲੇ 'ਤੇ ਸਪੀਕਰ ਨੇ ਆਪਣੀ ਡਿਊਟੀ ਨਿਭਾਈ ਹੈ ਕਿਉਂਕਿ ਉਨ੍ਹਾਂ ਦਾ ਕੰਮ ਹੀ ਵਿਧਾਨ ਸਭਾ ਨੂੰ ਚਲਾਉਣ ਦਾ ਹੈ। ਸਥਿਤੀ ਸੰਭਾਲਨ ਲਈ ਕਈ ਵਾਰ ਫੈਸਲੇ ਲੈਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਹਿਣੀ ਕਰਨੀ ਦੇ ਪੂਰੇ ਹਨ ਅਤੇ ਰਾਜ ਦੇ ਵਿਕਾਸ ਲਈ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ। ਉਨ੍ਹਾਂ ਮਲੋਟ ਦੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਦੀ ਗੱਲ ਵੀ ਕਹੀ।
ਇਸ ਮੌਕੇ ਮਨਜੀਤ ਕੌਰ ਭੱਟੀ, ਅਮਨਪ੍ਰੀਤ ਸਿੰਘ ਭੱਟੀ, ਮਲੋਟ ਕਾਂਗਰਸ ਦੇ ਪ੍ਰਧਾਨ ਨੱਥੂ ਰਾਮ ਗਾਂਧੀ, ਜਥੇ. ਗੁਰਪਾਲ ਸਿੰਘ ਗੋਰਾ ਮੈਂਬਰ ਐੱਸ. ਜੀ. ਪੀ. ਸੀ., ਦਿਹਾਤੀ ਪ੍ਰਧਾਨ ਹਰਕ੍ਰਿਸ਼ਨ ਸਿੰਘ ਮੱਖਣ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੁਮਾਰ ਜੁਨੇਜਾ, ਸ਼ੁਭਦੀਪ ਸਿੰਘ ਬਿੱਟੂ ਸਕੱਤਰ ਪੰਜਾਬ ਕਾਂਗਰਸ, ਬਖਸ਼ੀਸ਼ ਸਿੰਘ ਪ੍ਰਧਾਨ ਟਰੱਕ ਯੂਨੀਅਨ, ਪਾਲ ਸਿੰਘ ਗਿੱਲ ਪ੍ਰਧਾਨ ਜਾਟ ਮਹਾਸਭਾ, ਸਤਨਾਮ ਸਿੰਘ ਜੋਸਨ, ਗੁਰਬਖਸ਼ ਪੁੱਡਾ, ਦਿਲਬਾਗ ਸਿੰਘ, ਵਰਿੰਦਰ ਮੱਕੜ, ਕੁਲਦੀਪ ਦਾਨੇਵਾਲਾ, ਅਜੀਤਪਾਲ, ਜੋਗਿੰਦਰ ਸਿੰਘ, ਅਰੋੜਾ ਵੰਸ਼ ਸਭਾ ਦੇ ਜ਼ਿਲਾ ਪ੍ਰਧਾਨ ਸਤਪਾਲ ਗਿਰਧਰ, ਅਰੁਣ ਆਹੂਜਾ ਅਨੂੰ, ਸ਼ਾਮ ਲਾਲ ਜੁਨੇਜਾ ਪ੍ਰਧਾਨ, ਖੁਸ਼ਦੀਪ, ਐੱਚ. ਐੱਸ. ਧਾਰੀਵਾਲ, ਲਖਵਿੰਦਰ ਸਿੰਘ ਲੱਖਾ ਸਹਾਇਕ ਡਿਪਟੀ ਸਪੀਕਰ, ਬਲਦੇਵ ਲਾਲੀ ਗਗਨੇਜਾ ਤੇ ਹੋਰ ਹਾਜ਼ਰ ਸਨ।


Related News