ਲੁਧਿਆਣਾ ਟਿੱਬਾ ਰੋਡ ਪੁਲਸ ਚੌਕੀ 'ਚ ਲੱਗੀ ਭਿਆਨਕ ਅੱਗ (ਤਸਵੀਰਾਂ)

11/19/2017 9:16:20 AM

ਲੁਧਿਆਣਾ (ਨਰਿੰਦਰ) — ਲੁਧਿਆਣਾ 'ਚ ਟਿੱਬਾ ਰੋਡ ਪੁਲਸ ਚੌਕੀ 'ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੱਗ ਲੱਗਣ ਨਾਲ ਥਾਣੇ 'ਚ ਪਏ 7 ਮੋਟਰਸਾਈਕਲਾਂ ਤੇ ਮੁੱਕਦਮਿਆਂ 'ਚ ਫੜਿਆਂ ਗਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਪਹੁੰਚੀਆਂ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

PunjabKesari

PunjabKesari

 


Related News