ਸਿਹਤ ਵਿਭਾਗ ਦੀ ਟੀਮ ਨੇ ਰੈਸਟੋਰੈਂਟਾਂ ਤੇ ਡੇਅਰੀਆਂ ਤੋਂ ਮਾੜੀ ਹਾਲਤ ਵਾਲੇ 18 ਸੈਂਪਲ ਕੀਤੇ ਸੀਲ

Friday, April 21, 2017 9:59 AM
ਸਿਹਤ ਵਿਭਾਗ ਦੀ ਟੀਮ ਨੇ ਰੈਸਟੋਰੈਂਟਾਂ ਤੇ ਡੇਅਰੀਆਂ ਤੋਂ ਮਾੜੀ ਹਾਲਤ ਵਾਲੇ 18 ਸੈਂਪਲ ਕੀਤੇ ਸੀਲ

ਤਰਨਤਾਰਨ, (ਰਮਨ) — ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਤਹਿਤ ਵੀਰਵਾਰ ਸਥਾਨਕ ਸ਼ਹਿਰ ''ਚ ਮੌਜੂਦ ਮਸ਼ਹੂਰ ਰੈਸਟੋਰੈਂਟਾਂ, ਚਾਵਲਾ ਚਿਕਨ, ਡੇਅਰੀਆਂ ਨੂੰ ਚੈੱਕ ਕਰ ਕੇ ਉਨ੍ਹਾਂ ਪਾਸੋਂ 18 ਕਿਸਮ ਦੇ ਸੈਂਪਲ ਲੈ ਕੇ ਲੈਬਾਰਟਰੀ ''ਚ ਭੇਜੇ ਗਏ, ਜਿਨ੍ਹਾਂ ਦੀ ਰਿਪੋਰਟ ਆਉਣ ''ਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਸਥਾਨਕ ਜੰਡਿਆਲਾ ਰੋਡ ਵਿਖੇ ਮੌਜੂਦ ਚਾਵਲਾ ਚਿਕਨ ਸ਼ਾਪ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ ਅਚਾਨਕ ਚੈਕਿੰਗ ਕੀਤੀ ਗਈ, ਜਿਥੇ ਰਸੋਈ ਦੀ ਕਾਫੀ ਮਾੜੀ ਹਾਲਤ ਵੇਖਣ ਨੂੰ ਮਿਲੀ, ਜਿਸ ''ਚ ਨਾ ਤਾਂ ਆਰ. ਓ. (ਫਿਲਟਰ ਪਾਣੀ ਦੀ ਮਸ਼ੀਨ) ਲੱਗਾ ਪਾਇਆ ਗਿਆ, ਨਾ ਹੀ ਸਫਾਈ ਅਤੇ ਨਾ ਹੀ ਇਨ੍ਹਾਂ ਪਾਸ ਕੋਈ ਐੱਫ. ਐੱਸ. ਐੱਸ. ਆਈ. ਤਹਿਤ ਕੋਈ ਲਾਇਸੈਂਸ ਮੌਜੂਦ ਸੀ। ਚਾਵਲਾ ਚਿਕਨ ਦੀ ਇਸ ਸ਼ਾਖਾ ''ਚ ਮਾੜੀ ਹਾਲਤ ਵਾਲੀਆਂ ਪੁਰਾਣੀਆਂ ਸਬਜ਼ੀਆਂ, ਚਾਵਲ, ਮਸ਼ਰੂਮ ਤੋਂ ਇਲਾਵਾ ਬਨਾਵਟੀ ਰੰਗ ਵਾਲੀਆਂ ਚੱਟਨੀਆਂ ਅਤੇ ਹੋਰ ਖਾਣ ਵਾਲਾ ਸਾਮਾਨ ਖਸਤਾ ਹਾਲ ਬਰਤਨਾਂ ''ਚ ਮੌਜੂਦ ਪਾਇਆ ਗਿਆ, ਜਿਸ ਸਬੰਧੀ ਮੌਕੇ ''ਤੇ ਮੌਜੂਦ ਮਾਲਕ ਸਿਹਤ ਵਿਭਾਗ ਦੀ ਟੀਮ ਨੂੰ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕਿਆ। ਇਸ ਚਿਕਨ ਹਾਊਸ ''ਚ ਵੈਸ਼ਣੋ ਅਤੇ ਮੀਟ ਆਦਿ ਨੂੰ ਇਕੋ ਜਗ੍ਹਾ ''ਤੇ ਹੀ ਰੱਖਿਆ ਗਿਆ ਸੀ ਜੋ ਕਿ ਸਿਹਤ ਵਿਭਾਗ ਦੇ ਨਿਯਮਾਂ ਅਨੁਸਾਰ ਵੱਖਰਾ ਰੱਖਣਾ ਹੁੰਦਾ ਹੈ।
ਟੀਮ ਵੱਲੋਂ ਚਾਵਲਾ ਚਿਕਨ ਤੋਂ ਤਿਆਰ ਗਰੇਵੀ ਤੇ ਆਟੇ ਦਾ ਸੈਂਪਲ ਲਿਆ ਗਿਆ। ਇਸ ਸਬੰਧੀ ਚਾਵਲਾ ਚਿਕਨ ਦੇ ਮਾਲਕਾਂ ਨੇ ਕਿਹਾ ਕਿ ਉਹ ਅੱਗੇ ਤੋ ਸਾਰੀਆਂ ਕਮੀਆਂ ਨੂੰ ਠੀਕ ਕਰ ਕੇ ਸਾਫ ਸੁੱਥਰੇ ਢੰਗ ਨਾਲ ਕਾਰੋਬਾਰ ਕਰਨਗੇ ।ਸਹਾਇਕ ਕਮਿਸ਼ਨਰ ਫੂਡ ਅਮਿਤ ਜੋਸ਼ੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੈਵਨ ਸਟਾਰ ਹੋਟਲ ਦੀ ਚੈਕਿੰਗ ਦੌਰਾਨ ਦਹੀਂ, ਚੱਟਨੀ, ਦੁੱਧ ਦਾ ਸੈਂਪਲ ਲਿਆ ਗਿਆ। ਇਸ ਰੈਸਟੋਰੈਂਟ ਕੋਲ ਵੀ ਕੋਈ ਲਾਇਸੈਂਸ ਨਹੀਂ ਪਾਇਆ ਗਿਆ।
ਇਸੇ ਦੇ ਨਾਲ ਹੀ ਹੋਟਲ ਸੈਵਨ ਸਟਾਰ ਦੀ ਚੈਕਿੰਗ ਕੀਤੀ ਗਈ, ਜਿਥੋਂ ਪਾਣੀ, ਦਹੀਂ, ਪਨੀਰ ਦਾ ਸੈਂਪਲ ਲਿਆ ਗਿਆ ਤੇ ਹਦਾਇਤ ਕੀਤੀ ਕਿ ਵੈਸ਼ਣੋ ਅਤੇ ਮੀਟ ਦੇ ਸਾਮਾਨ ਨੂੰ ਇਕ ਜਗ੍ਹਾ ਨਾ ਰੱਖਿਆ ਜਾਵੇ। ਇਸੇ ਤਰ੍ਹਾਂ ਰਣਜੀਤ ਡੇਅਰੀ ਤੇ ਸਾਜਨ ਡੇਅਰੀ ਪਾਸੋਂ ਦੁੱਧ, ਦਹੀਂ ਅਤੇ ਪਨੀਰ ਦੇ ਸੈਂਪਲ ਲਏ ਗਏ, ਜਿਨ੍ਹਾਂ ਨੂੰ ਲੈਬਾਰਟਰੀ ਜਾਂਚ ਲਈ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਕਰੀਬ 15 ਦਿਨਾਂ ਤੱਕ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ''ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਅਮਿਤ ਜੋਸ਼ੀ ਨੇ ਦੱਸਿਆ ਕਿ ਜਿਨ੍ਹਾਂ ਰੈਸਟੋਰੈਂਟਾਂ, ਢਾਬਿਆਂ, ਹਲਵਾਈਆਂ, ਕਰਿਆਨਾ, ਡੇਅਰੀ, ਬੇਕਰੀ ਵਾਲਿਆਂ ਪਾਸ ਲਾਇਸੈਂਸ ਨਹੀਂ ਹੈ, ਉਹ ਜਲਦ ਹੀ ਵਿਭਾਗ ਨੂੰ ਅਰਜ਼ੀ ਦੇਣ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!