ਸੜਕ ਹਾਦਸੇ ''ਚ ਲੜਕੀ ਦੀ ਮੌਤ, 1 ਜ਼ਖਮੀ

06/25/2017 12:12:40 PM


ਫਾਜ਼ਿਲਕਾ(ਨਾਗਪਾਲ, ਲੀਲਾਧਰ)—ਪਿੰਡ ਕੋੜਿਆਂ ਵਾਲੀ ਦੇ ਨੇੜੇ ਕਾਰ ਦੀ ਟੱਕਰ ਨਾਲ ਇਕ ਲੜਕੀ ਦੀ ਮੌਤ ਹੋ ਜਾਣ ਸਬੰਧੀ ਅਣਪਛਾਤੇ ਕਾਰ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਸਿਕੰਦਰ ਸਿੰਘ ਵਾਸੀ ਪਿੰਡ ਕੋੜਿਆਂ ਵਾਲੀ ਨੇ ਦੱਸਿਆ ਕਿ 23 ਜੂਨ ਨੂੰ ਸ਼ਾਮ ਲਗਭਗ 4 ਵਜੇ ਉਹ ਆਪਣੀ ਲੜਕੀ ਪ੍ਰਿਯੰਕਾ ਦੇ ਨਾਲ ਘਰ ਤੋਂ ਬਾਹਰ ਸੜਕ ਦੇ ਕੱਚੇ ਰਸਤੇ 'ਤੇ ਜਾ ਰਹੇ ਸਨ, ਤਾਂ ਰਸਤੇ 'ਚ ਇਕ ਤੇਜ਼ ਰਫ਼ਤਾਰ ਕਾਰ ਦੇ ਅਣਪਛਾਤੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਕਾਰ ਚਲਾਉਂਦਿਆਂ ਉਸਦੀ ਲੜਕੀ 'ਚ ਮਾਰ ਦਿੱਤੀ, ਜਿਸ ਤੋਂ ਬਾਅਦ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਸਦਰ ਪੁਲਸ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਅਣਪਛਾਤੇ ਕਾਰ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। 
ਇਸੇ ਤਰ੍ਹਾਂ ਪਿੰਡ ਕਬਰਵਾਲਾ ਅਤੇ ਸਲੇਮਸ਼ਾਹ ਦੇ ਵਿਚਕਾਰ ਦੋ ਮੋਟਰਸਾਈਕਲਾਂ ਵਿਚਕਾਰ ਹੋਈ ਟੱਕਰ 'ਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਛਿੰਦਰ ਸਿੰਘ (25) ਵਾਸੀ ਪਿੰਡ ਸਲੇਮਸ਼ਾਹ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨ ਛਿੰਦਰ ਸਿੰਘ ਦੇ ਪਿਤਾ ਜੈਲਾ ਸਿੰਘ ਦਾ ਦਿਹਾਂਤ ਹੋ ਗਿਆ ਸੀ ਅਤੇ ਅੱਜ ਉਸਦਾ ਅੰਤਿਮ ਸੰਸਕਾਰ ਸੀ। ਸੰਸਕਾਰ ਦੌਰਾਨ ਛਿੰਦਰ ਸਿੰਘ ਘਰ ਸੀ ਅਤੇ ਜਦੋਂ ਉਹ ਦੁਪਹਿਰ ਲਗਭਗ 12 ਵਜੇ ਆਪਣੇ ਮੋਟਰਸਾਈਕਲ 'ਤੇ ਸ਼ਮਸ਼ਾਨਘਾਟ ਵੱਲ ਆ ਰਿਹਾ ਸੀ, ਤਾਂ ਰਸਤੇ 'ਚ ਪਿੰਡ ਕਬਰਵਾਲਾ ਦੇ ਨੇੜੇ ਸਾਹਮਣੇ ਤੋਂ ਆ ਰਹੇ ਇਕ ਮੋਟਰਸਾਈਕਲ ਦੇ ਨਾਲ ਉਸਦੀ ਟੱਕਰ ਹੋ ਗਈ। ਟੱਕਰ 'ਚ ਛਿੰਦਰ ਸਿੰਘ ਦੇ ਸਿਰ ਅਤੇ ਪੈਰਾਂ 'ਤੇ ਸੱਟਾਂ ਲੱਗੀਆਂ ਹਨ ਅਤੇ ਉਸਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


Related News