ਮਹਿਤਪੁਰ ਇਲਾਕੇ ''ਚ ਡੇਂਗੂ ਬੁਖਾਰ ਦਾ ਕਹਿਰ

Friday, October 13, 2017 6:00 AM
ਮਹਿਤਪੁਰ ਇਲਾਕੇ ''ਚ ਡੇਂਗੂ ਬੁਖਾਰ ਦਾ ਕਹਿਰ

ਮਹਿਤਪੁਰ, (ਛਾਬੜਾ)- ਸਬ-ਤਹਿਸੀਲ ਮਹਿਤਪੁਰ ਦੇ ਵੱਖ-ਵੱਖ ਮੁਹੱਲਿਆਂ ਵਿਚ ਡੇਂਗੂ ਬੁਖਾਰ ਦਾ ਕਹਿਰ ਜਾਰੀ ਹੈ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ। ਇਹ ਪ੍ਰਗਟਾਵਾ ਸਿਮਰਜੀਤ ਸਿੰਘ ਲਾਲੀ ਉੱਘੇ ਸਮਾਜਸੇਵੀ ਨੇ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿਚ ਦਾਖਲ ਹਨ। ਇਥੋਂ ਦਾ ਸਰਕਾਰੀ ਹਸਪਤਾਲ ਬਹੁਤ ਹੀ ਖਸਤਾ ਹਾਲਤ ਵਿਚ ਹੈ। ਨਾ ਕੋਈ ਡਾਕਟਰ ਤੇ ਨਾ ਹੀ ਦਵਾਈਆਂ ਹਨ। 
ਲੋਕਾਂ ਨੂੰ ਮਜਬੂਰਨ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾਉਣਾ ਪੈਂਦਾ ਹੈ। ਲਾਲੀ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੇ ਨਾਲ ਛੱਪੜ ਹੈ। ਲੋੜ ਹੈ ਹਸਪਤਾਲ ਨੂੰ ਵਧੀਆ ਰੂਪ ਦਿੱਤਾ ਜਾਵੇ। ਜਦੋਂ ਸਰਕਾਰੀ ਹਸਪਤਾਲ ਦੇ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਥੋੜ੍ਹੇ ਹੀ ਮਰੀਜ਼ ਆਏ ਸਨ ਡੇਂਗੂ ਦੇ, ਉਨ੍ਹਾਂ ਦਾ ਇਲਾਜ ਕੀਤਾ ਗਿਆ। ਸਰਕਾਰੀ ਹਸਪਤਾਲ ਲੋਕਾਂ ਦੀ ਸੇਵਾ 'ਚ ਹੈ। ਕੋਈ ਵੀ ਮਰੀਜ਼ ਆ ਕੇ ਇਲਾਜ ਕਰਵਾ ਸਕਦਾ ਹੈ।