ਫੂਡ ਸਪਲਾਈ ਵਿਭਾਗ ਦਾ ਐਲਾਨ, ਗੈਸ ਕਨੈਕਸ਼ਨ ਵਾਲਿਆਂ ਨੂੰ ਨਹੀਂ ਮਿਲੇਗੀ ਇਹ ਸੁਵਿਧਾ

06/27/2017 11:05:25 AM

ਅੰਮ੍ਰਿਤਸਰ - ਫੂਡ ਸਪਲਾਈ ਵਿਭਾਗ ਨੇ ਰਾਸ਼ਨ ਦੇ ਡਿਪੂਆਂ ਦੇ ਰਿਕਾਰਡਾਂ ਨਾਲ ਖਪਤਕਾਰਾਂ ਨੂੰ ਖੰਗਾਲਨਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਕੋਲ ਮਿੱਟੀ ਦੇ ਤੇਲ ਤੋਂ ਇਲਾਵਾਂ ਹੋਰ ਕੋਈ ਸਾਧਨ ਨਹੀਂ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਫੂਡ ਸਪਲਾਈ ਵਿਭਾਗ ਕਈ ਦਿਨਾਂ ਤੋਂ ਆਪਣੀਆਂ ਟੀਮਾਂ ਨੂੰ ਇਸ ਦੀ ਨਿਗਰਾਨੀ ਲਈ ਲਗਾ ਚੁੱਕਾ ਹੈ ਅਤੇ ਇਸ ਬਾਬਤ ਰਿਕਾਰਡ ਚੈਕ ਕੀਤਾ ਜਾਵੇਗਾ। 
ਵਿਭਾਗ ਨੂੰ ਸੂਚਨਾ ਮਿਲ ਰਹੀ ਹੈ ਕਿ ਕਈ ਡਿਪੂ ਹੋਲਡਰ ਅਤੇ ਖਪਤਕਾਰ ਮਿੱਟੀ ਦੇ ਤੇਲ ਦੀ ਬਲੈਕ ਕਰ ਰਹੇ ਹਨ। ਜਦੋਂ ਤੇਲ ਦੀ ਸਪਲਾਈ 'ਚ ਤੇਜ਼ੀ ਆਉਂਦੀ ਹੈ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ। ਇਸ ਸਬੰਧ 'ਚ ਜ਼ਿਲਾ ਖੁਰਾਕ ਸਪਲਾਈ ਵਿਭਾਗ ਦੇ ਕੰਟ੍ਰੋਲਰ ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਵਿਭਾਗ ਪੂਰੀ ਤਰ੍ਹਾਂ ਯੋਜਨਾ ਅਨੁਸਾਰ ਚੱਲ ਰਿਹਾ ਹੈ ਤਾਂਕਿ ਗਰੀਬ ਅਤੇ ਜ਼ਰੂਰਤਮੰਦਾਂ ਨੂੰ ਘੱਟ ਕੀਮਤਾਂ 'ਤੇ ਮਿੱਟੀ ਦਾ ਤੇਲ ਮਿਲ ਸਕੇ। ਜਿਸ ਨਾਲ ਉਹ ਆਪਣੀ ਰਸੋਈ ਚਲਾਉਣ ਅਤੇ ਗੈਰ ਜ਼ਰੂਰਤਮੰਦ ਲੋਕਾਂ ਨੂੰ ਫਿਲਹਾਲ ਇਸ ਤੋਂ ਦੂਰ ਰੱਖਿਆ ਜਾਵੇ। 
 


Related News