ਪਿਤਾ ਨੇ ਸਾਥੀਆਂ ਨਾਲ ਮਿਲ ਕੇ ਕੀਤਾ ਧੀ ਦੇ ਪ੍ਰੇਮੀ ਦਾ ਕਤਲ

08/18/2017 1:47:38 AM

ਗੜ੍ਹਸ਼ੰਕਰ, (ਸ਼ੋਰੀ, ਬੈਜ ਨਾਥ)- ਬੀਤੇ ਕੱਲ ਪਿੰਡ ਪਨਾਮ 'ਚ ਇਕ ਪ੍ਰਵਾਸੀ ਮਜ਼ਦੂਰ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸਥਾਨਕ ਪੁਲਸ ਵੱਲੋਂ ਸੁਲਝਾਅ ਲਏ ਜਾਣ ਦਾ ਦਾਅਵਾ ਕੀਤਾ ਗਿਆ। ਹਰਪ੍ਰੀਤ ਸਿੰਘ ਮੰਡੇਰ ਐੱਸ. ਪੀ. ਹੁਸ਼ਿਆਰਪੁਰ ਤੇ ਰਾਜ ਕੁਮਾਰ ਡੀ. ਐੱਸ. ਪੀ. ਗੜ੍ਹਸ਼ੰਕਰ ਨੇ ਅੱਜ ਇਥੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਕਤਲ ਪ੍ਰੇਮ ਸੰਬੰਧਾਂ ਕਾਰਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸੰਤੋਸ਼ ਦੇ ਇਕ ਨਾਬਾਲਿਗ ਲੜਕੀ ਨਾਲ ਪਿਛਲੇ ਕਰੀਬ 2 ਮਹੀਨਿਆਂ ਤੋਂ ਪ੍ਰੇਮ ਸੰਬੰਧ ਸਨ। 
ਇਸ ਸਬੰਧੀ ਲੜਕੀ ਦੇ ਪਿਤਾ ਨੂੰ ਪਤਾ ਲੱਗ ਗਿਆ ਸੀ ਤੇ ਉਸ ਨੇ ਸੰਤੋਸ਼ ਨੂੰ ਇਸ ਗੱਲ ਤੋਂ ਤਾੜਨਾ ਕੀਤੀ ਸੀ ਕਿ ਸੰਤੋਸ਼ ਉਸ ਦੀ ਲੜਕੀ ਨਾਲ ਕੋਈ ਸਬੰਧ ਨਾ ਰੱਖੇ ਪਰ ਉਹ ਹਟਿਆ ਨਹੀਂ ਜਿਸ ਤੋਂ ਖਫ਼ਾ ਹੋ ਕੇ ਲੜਕੀ ਦੇ ਪਿਤਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ 15 ਅਗਸਤ ਦੀ ਰਾਤ ਨੂੰ ਸੰਤੋਸ਼ ਦਾ ਕਤਲ ਕਰ ਦਿੱਤਾ ਤੇ ਲਾਸ਼ ਝੋਨੇ ਦੇ ਖੇਤਾਂ 'ਚ ਸੁੱਟ ਦਿੱਤੀ। ਪੁਲਸ ਨੇ ਕਤਲ ਦੇ ਦੋਸ਼ 'ਚ ਮੰਗਰਾ ਬਰਜੋ ਉਰਫ਼ ਅਰਜਨ ਪੁੱਤਰ ਡੋਬੋ ਵਾਸੀ ਪਿੰਡ ਕੁਡਮੁਡ ਜ਼ਿਲਾਸਿੰਘਭੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 


Related News