ਨੌਜਵਾਨ ਦੀ ਹਾਦਸੇ ''ਚ ਹੋਈ ਮੌਤ ''ਤੇ ਪਰਿਵਾਰ ਨੇ ਜਤਾਈ ਸ਼ੰਕਾ, ਜਾਂਚ ਦੀ ਕੀਤੀ ਮੰਗ

06/25/2017 5:38:48 PM


ਕੋਟਕਪੂਰਾ(ਨਰਿੰਦਰ੍ਹ)—ਸਥਾਨਕ ਡੇਰਾ ਸਿਰਸਾ ਦੇ ਨਜ਼ਦੀਕ ਰਹਿੰਦੇ ਬਲਜਿੰਦਰ ਕੁਮਾਰ ਦੇ ਨੌਜਵਾਨ ਲੜਕੇ ਦੀਪਕ ਕੁਮਾਰ (27) ਦੀ ਬੀਤੇ ਦਿਨੀ ਬਠਿੰਡਾ-ਸ੍ਰੀ ਮੁਕਤਸਰ ਸੜਕ 'ਤੇ ਪੈਂਦੇ ਪਿੰਡ ਦਿਉਣ ਦੇ ਨਜ਼ਦੀਕ ਇਕ ਸੜਕ ਹਾਦਸੇ 'ਚ ਸ਼ੱਕੀ ਹਾਲਤ 'ਚ ਮੌਤ ਹੋ ਗਈ ਸੀ ਜਿਸਦਾ ਬਠਿੰਡਾ ਵਿਖੇ ਪੋਸਟਮਾਰਟਮ ਕਰਾਉਣ ਉਪਰੰਤ ਸ਼ਾਮ ਸਥਾਨਕ ਸ਼ਾਂਤੀਵਣ ਸਮਸ਼ਾਨਘਾਟ ਬਠਿੰਡਾ ਰੋਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। 
ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਦੀਪਕ ਕੁਮਾਰ ਦੀ ਸੜਕ ਹਾਦਸੇ 'ਚ ਮੌਤ ਨਹੀਂ ਹੋਈ, ਸਗੋਂ ਉਸਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਬਠਿੰਡਾ ਵਿਖੇ ਇਕ ਆਰਕੈਸਟਰਾ ਗਰੁੱਪ 'ਚ ਕੰਮ ਕਰਦਾ ਸੀ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਦੇ ਕਾਰਨਾਂ ਦੀ ਪੜਤਾਲ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਫੜ ਕੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।


Related News