ਚਲਾਨ ਕੱਟਣ ''ਤੇ ਭੜਕੇ ਈ-ਰਿਕਸ਼ਾ ਚਾਲਕ

08/17/2017 2:43:26 AM

ਬਰਨਾਲਾ,   (ਵਿਵੇਕ ਸਿੰਧਵਾਨੀ, ਰਵੀ)-  ਈ-ਰਿਕਸ਼ਾ ਦੇ ਚਲਾਨ ਕੱਟਣ 'ਤੇ ਈ-ਰਿਕਸ਼ਾ ਚਾਲਕਾਂ ਵਿਚ ਭਾਰੀ ਰੋਸ ਫੈਲ ਗਿਆ। ਈ-ਰਿਕਸ਼ਾ ਚਾਲਕਾਂ ਨੇ ਆਪਣੇ ਰਿਕਸ਼ੇ ਬੰਦ ਕਰ ਕੇ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਈ-ਰਿਕਸ਼ਾ ਚਾਲਕਾਂ ਦਾ ਇਕ ਵਫਦ ਏ. ਡੀ. ਸੀ. ਬਰਨਾਲਾ ਜਿਨ੍ਹਾਂ ਕੋਲ ਡੀ. ਟੀ. ਓ. ਦਾ ਵੀ ਚਾਰਜ ਹੈ, ਨੂੰ ਮਿਲਿਆ। 
ਏ. ਡੀ. ਸੀ. ਵੱਲੋਂ ਮਾੜਾ ਵਤੀਰਾ ਕਰਨ 'ਤੇ ਈ-ਰਿਕਸ਼ਾ ਚਾਲਕਾਂ ਦਾ ਗੁੱਸਾ ਹੋਰ ਵੀ ਵਧ ਗਿਆ। ਏ. ਡੀ. ਸੀ. ਦੇ ਇਸ ਵਤੀਰੇ ਖਿਲਾਫ ਈ-ਰਿਕਸ਼ਾ ਚਾਲਕਾਂ ਨੇ ਡੀ. ਸੀ. ਦਫ਼ਤਰ ਅੱਗੇ ਧਰਨਾ ਲਾ ਕੇ ਜਮ ਕੇ ਨਾਅਰੇਬਾਜ਼ੀ ਕੀਤੀ। ਏ. ਡੀ. ਸੀ. ਵੱਲੋਂ ਕਵਰੇਜ ਕਰਨ ਗਏ ਪੱਤਰਕਾਰਾਂ ਨਾਲ ਵੀ ਮਾੜਾ ਵਤੀਰਾ ਕੀਤਾ ਗਿਆ। ਜਿਸ ਦੀ ਸ਼ਿਕਾਇਤ ਪੱਤਰਕਾਰਾਂ ਵੱਲੋਂ ਡੀ. ਸੀ. ਬਰਨਾਲਾ ਨੂੰ ਕੀਤੀ ਗਈ। 


Related News