ਕਲਾਨੌਰ ਦੇ ਦੋ ਗੁਰਦੁਆਰਿਆਂ 'ਚੋਂ ਚੋਰ ਚੋਰੀ ਕਰਕੇ ਹੋਏ ਰਫੂ ਚੱਕਰ

07/23/2017 5:19:51 PM


ਕਲਾਨੌਰ(ਮਨਮੋਹਨ)-ਸਥਾਨਕ ਕਸਬਾ ਨੇੜੇ ਵੱਖ-ਵੱਖ ਦੋ ਗੁਰਦੁਆਰਿਆਂ 'ਚੋਂ ਅਣਪਛਾਤੇ ਚੋਰਾਂ ਵੱਲੋਂ ਗੋਲਕਾਂ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਲਾਨੌਰ ਹਕੀਮਪੁਰ ਮਾਰਗ 'ਤੇ ਰੈਸਟ ਹਾਊੁਸ ਨੇੜੇ ਕੁਝ ਸਮਾਂ ਪਹਿਲਾਂ ਹੀ ਬਣੇ ਗੁਰਦੁਆਰਾ ਨਾਮਧਾਰੀ ਸਭਾ ਦੇ ਗੰ੍ਰਥੀ ਜਗਰੂਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਗਏ ਤਾਂ ਦੇਖਿਆ ਕਿ ਗੇਟ ਦਾ ਤਾਲਾ ਟੁੱਟਾ ਹੋਇਆ ਅਤੇ ਅੰਦਰ ਲਾਈਟ ਜਗ ਰਹੀ ਸੀ। ਜਦੋਂ ਮੈਂ ਅੰਦਰ ਜਾ ਕੇ ਦੇਖਿਆ ਕਿ ਗੋਲਕ ਗਾਈਬ ਸੀ ਜਿਸਨੂੰ ਚੋਰ ਚੁੱਕ ਕੇ ਆਪਣੇ ਨਾਲ ਲੈ ਗਏ। ਇਸ ਗੋਲਕ 'ਚ ਕਰੀਬ 15 ਹਜ਼ਾਰ ਰੁਪਏ ਦੀ ਰਾਸ਼ੀ ਜੋ ਸੰਗਤਾਂ ਵੱਲੋਂ ਚੜਾਈ ਗਈ ਸੀ, ਪਈ ਹੋਈ ਸੀ। ਉਨ੍ਹਾਂ ਦੱਸਿਆ ਕਿ ਭਾਲ ਕਰਨ 'ਤੇ ਕਰੀਬ ਇਕ ਕਿਲੋਮੀਟਰ ਦੂਰੀ 'ਤੇ ਸੜਕ ਕਿਨਾਰੇ ਤੋਂ ਖਾਲੀ ਗੋਲਕ ਬਰਾਮਦ ਕੀਤਾ ਗਿਆ। ਦੂਸਰੀ ਚੋਰੀ ਦੀ ਘਟਨਾ ਜੋ ਕਲਾਨੌਰ ਤੋਂ ਪਿੰਡ ਭੰਗਵਾਂ ਵੱਲ ਜਾਂਦੇ ਲਿੰਕ ਮਾਰਗ 'ਤੇ ਬਣੇ ਗੁਰਦੁਆਰਾ ਨਾਨਕਸਰ ਸਾਹਿਬ ਦੀ ਹੈ। ਇਸਦੀ ਜਾਣਕਾਰੀ ਦਿੰਦੇ ਹੋਏ ਗੰ੍ਰਥੀ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਜਦੋਂ ਉਹ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਦਰਵਾਜਾ ਖੁੱਲਾ ਹੋਇਆ ਸੀ ਅਤੇ ਚੋਰ ਗੁਰਦੁਆਰਾ ਅੰਦਰ ਪਈ ਗੋਲਕ ਚੋਰੀ ਕਰਕੇ ਲੈ ਗਏ ਸਨ। ਗੋਲਕ 'ਚ ਕਰੀਬ 5 ਹਜ਼ਾਰ ਰੁਪਏ ਪਏ ਹੋਏ ਸਨ ਅਤੇ ਭਾਲ ਕਰਨ 'ਤੇ ਇਹ ਗੋਲਕ ਗੁਰਦੁਆਰਾ ਸਾਹਿਬ ਦੇ ਨੇੜੇ ਖੇਤਾਂ 'ਚੋਂ ਖਾਲੀ ਬਰਾਮਦ ਹੋਈ। ਇਨ੍ਹਾਂ ਚੋਰੀ ਦੀਆਂ ਘਟਨਾਵਾਂ ਸਬੰਧੀ ਪੁਲਸ ਥਾਨਾ ਕਲਾਨੌਰ ਵਿਖੇ ਸੂਚਨਾ ਦਿੱਤੀ ਗਈ ਹੈ।


Related News