ਦੋ ਕਰੋੜ ਦੇ ਕਰੀਬ ਲੋਕਾਂ ਨਾਲ ਠੱਗੀ ਮਾਰਨ ਵਾਲਾ ਵਿਅਕਤੀ ਗ੍ਰਿਫਤਾਰ

Friday, April 21, 2017 5:45 PM
ਦੋ ਕਰੋੜ ਦੇ ਕਰੀਬ ਲੋਕਾਂ ਨਾਲ ਠੱਗੀ ਮਾਰਨ ਵਾਲਾ ਵਿਅਕਤੀ ਗ੍ਰਿਫਤਾਰ

ਮੁਕਤਸਰ, (ਤਰਸੇਮ ਢੁੱਡੀ) - ਮੁਕਤਸਰ ਪੁਲਸ ਨੇ ਲੋਕਾਂ ''ਤੋਂ ਪੈਸੇ ਦੁਗੱਣੇ ਕਰਨ ਅਤੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਵਿਅਕਤੀ ਜੋਗਿੰਦਰ ਸਿੰਘ ਮੁਕਤਸਰ ਦੇ ਜ਼ਿਲਾ ਰੈੱਡ ਕਰੋਸ ਸੋਸਾਇਟੀ ''ਚ ਸੇਵਾਦਾਰ ਦਾ ਕੰਮ ਕਰਦਾ ਸੀ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਦੀਪਕ ਰਾਏ ਨੇ ਦੱਸਿਆ ਕਿ ਜੋਗਿੰਦਰ ਸਿੰਘ ਦੇ ਨਾਲ ਉਸਦੀ ਪਤਨੀ ਵੀ ਇਸ ਕੰਮ ''ਚ ਉਸ ਦਾ ਸਾਥ ਦਿੰਦੀ ਸੀ ਇਹ ਲੋਕਾਂ ਦੇ ਪੈਸੇ ਦੁਗੱਣੇ ਕਰਨ ਅਤੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੰਦਾ ਸੀ ਨਾ ਲੋਕਾਂ ਨੂੰ ਵਿਦੇਸ਼ ਭੇਜਦਾ ਸੀ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਦੁਗੱਣੇ ਕਰਦਾ ਸੀ।
ਪਰ ਦੂਜੇ ਪਾਸੇ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਫਸਾਇਆ ਜਾ ਰਿਹਾ ਹੈ ਮੈ ਬੇਕਸੂਰ ਹਾਂ ਮੈ ਤਾਂ ਢਾਈ ਸਾਲ ਰੈੱਡ ਕਰੋਸ ਸੋਸਾਇਟੀ ''ਚ ਹੀ ਕੰਮ ਕੀਤਾ ਹੈ।



ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ