ਸ਼ਰਾਬ ਦੇ ਭੁਲੇਖੇ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਮਜ਼ਦੂਰ ਦੀ ਮੌਤ

08/19/2017 1:00:26 AM

ਤਪਾ ਮੰਡੀ,(ਸ਼ਾਮ, ਗਰਗ)- ਪਿੰਡ ਦਰਾਜ ਵਿਖੇ ਇਕ ਮਜ਼ਦੂਰ ਵੱਲੋਂ ਸ਼ਰਾਬ ਦੇ ਭੁਲੇਖੇ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਡੱਬਵਾਲੀ ਜੋ 3-4 ਸਾਲ ਤੋਂ ਆਪਣੇ ਰਿਸ਼ਤੇਦਾਰ ਕੋਲ ਰਹਿ ਰਿਹਾ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ। ਬੀਤੇ ਦਿਨੀਂ ਭੁਲੇਖੇ ਨਾਲ ਸ਼ਰਾਬ ਦੀ ਥਾਂ ਜ਼ਹਿਰੀਲਾ ਪਦਾਰਥ ਪੀ ਗਿਆ ਤੁਰੰਤ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਪੁਲਸ ਨੇ ਰਿਸ਼ਤੇਦਾਰ ਮਹੇਸ਼ ਅਤੇ ਭਰਾ ਕੁਲਦੀਪ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।


Related News