ਟਰੇਨ ਦੀ ਲਪੇਟ ''ਚ ਆ ਕੇ ਜ਼ਖਮੀ ਹੋਏ ਲੜਕੇ ਦੀ ਮੌਤ

06/26/2017 8:15:26 AM

ਜਲੰਧਰ, (ਵਰਿਆਣਾ, ਗੁਲਸ਼ਨ)- 23 ਜੂਨ ਨੂੰ ਸੋਢਲ ਫਾਟਕ 'ਤੇ ਟਰੇਨ ਦੀ ਲਪੇਟ ਵਿਚ ਆ ਕੇ ਇਕ ਅਣਪਛਾਤਾ ਲੜਕਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਕਤ ਲੜਕੇ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਜੀ. ਆਰ. ਪੀ. ਦੇ ਏ. ਐੱਸ. ਆਈ ਗੁਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 30 ਸਾਲ ਹੈ, ਉਸ ਨੇ ਨੀਲੇ ਰੰਗ ਦੀ ਬਨੈਣ ਅਤੇ ਕਾਲੇ ਰੰਗ ਦਾ ਪਜਾਮਾ ਪਾਇਆ ਹੋਇਆ ਸੀ। ਉਸ ਦੀ ਇਕ ਬਾਂਹ 'ਤੇ ਓਮ ਲਿਖਿਆ ਹੋਇਆ ਸੀ। ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ। 
ਪੁਲਸ ਵੱਲੋਂ ਇਸ ਸਬੰਧੀ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ ਤੇ ਸ਼ਨਾਖਤ ਲਈ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤੀ ਗਈ ਹੈ।


Related News